ਵੱਡੇ ਹਾਦਸੇ ਦਾ ਸ਼ਿਕਾਰ ਹੋਣੋ ਬਚਿਆ ਏਅਰ ਇੰਡੀਆ ਦਾ ਜਹਾਜ਼
ਏਬੀਪੀ ਸਾਂਝਾ | 05 Sep 2017 08:01 PM (IST)
1
ਸੂਤਰਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਹਾਜ਼ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਗਿਆ ਹੈ।
2
ਬੁਲਾਰੇ ਨੇ ਦੱਸਿਆ ਕਿ ਇਹ ਜਹਾਜ਼ ਦੇਰ ਰਾਤ 2 ਵਜ ਕੇ 39 ਮਿੰਟ 'ਤੇ ਉਤਰਨ ਤੋਂ ਬਾਅਦ ਜਦੋ ਟੈਕਸੀਵੇ ਤੋਂ ਪਾਰਕਿੰਗ ਬੇਅ ਵੱਲ ਵਧਿਆ ਤਾਂ ਇਹ ਹਾਦਸਾ ਵਾਪਰ ਗਿਆ।
3
ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਪਰ ਬੋਇੰਗ 737-800 ਜਹਾਜ਼ ਦਾ ਅਗਲਾ ਪਹੀਆ ਟੁੱਟ ਗਿਆ।
4
ਇਸ ਜਹਾਜ਼ ਵਿੱਚ ਸਵਾਰ 102 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸੁਰੱਖਿਅਤ ਹਨ। ਸਾਰੇ ਮੁਸਾਫਿਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
5
ਆਬੂ ਧਾਬੀ ਤੋਂ ਆਇਆ ਏਅਰ ਇੰਡੀਆ ਐਕਸਪ੍ਰੈਸ ਦਾ ਇੱਕ ਜਹਾਜ਼ ਕੋਚੀ ਹਵਾਈ ਅੱਡੇ 'ਤੇ ਟੈਕਸੀਵੇ 'ਤੇ ਚੱਲਦਿਆਂ ਅੱਜ ਸਵੇਰੇ ਅਚਾਨਕ ਘੁੰਮ ਗਿਆ।