ਏਅਰਟੈਲ ਤੇ ਜੀਓ ਦਾ ਸੈਮਸੰਗ Galaxy S9, S9+ 'ਤੇ ਧਮਾਕੇਦਾਰ ਆਫਰ
70% ਬਾਈਬੈਕ ਅਫਾਰ ਨੂੰ ਪ੍ਰਾਪਤ ਕਰਨ ਲਈ ਰਿਲਾਇੰਸ ਜੀਓ ਗਾਹਕ ਨੂੰ 12 ਮਹੀਨਿਆਂ ਲਈ 2500 ਰੁਪਏ ਰਿਚਾਰਜ ਕਰਨਾ ਪਵੇਗਾ। ਇਹ ਅਫਾਰ ਪ੍ਰਾਪਤ ਕਰਨ ਲਈ ਜੀਓ ਯੂਜ਼ਰ ਕੋਲ 16 ਮਾਰਚ ਤੋਂ 15 ਜੂਨ ਤੱਕ ਦੇ ਸਮੇਂ ਹੈ।
ਰਿਲਾਇੰਸ ਡਿਜੀਟਲ ਸਟੋਰ ਤੋਂ ਗੈਲੇਸੀ S9+ 6000 ਰੁਪਏ ਦੇ ਕੈਸ਼ ਬੈਕ ਦਾ ਅਫਾਰ ਦਿੱਤਾ ਜਾ ਰਿਹਾ ਹੈ।
ਇਹ ਨਵੇਂ ਸੈਮਸੰਗ ਸਮਾਰਟਫੋਨ ਜੀਓ ਸਟੋਰਾਂ ਤੇ ਰਿਲਾਇੰਸ ਡਿਜੀਟਲ ਸਟੋਰ ਉਪਲਬਧ ਹੋਣਗੇ। Jio.com ਤੋਂ ਵੀ ਇਸ ਦੀ ਖਰੀਦ ਕੀਤੀ ਜਾ ਸਕਦੀ ਹੈ।
ਰਿਲਾਇੰਸ ਜੀਓ ਸੈਮਸੰਗ ਗਲੈਸੀ S9 ਪਲੱਸ ਦੇ 256 ਜੀਬੀ ਵੈਰੀਐਂਟ ਤੇ 70% ਬਾਏਬੈਕ ਅਫਾਰ ਦੇ ਰਿਹਾ ਹੈ।
ਸਮਾਰਟਫੋਨ ਖਰੀਦਣ ਲਈ ਏਅਰਟੈਲ ਦੀ ਆਨਲਾਈਨ ਸਟੋਰ ਤੇ ਜਾਓ ਤੇ ਆਪਣੀ ਨਾਮ ਤੇ ਪਤਾ ਦੇਣ ਤੋਂ ਬਾਅਦ ਡਾਊਨ ਪੇਮੈਂਟ ਕਰੋ ਤੇ ਫੋਨ ਤੁਹਾਡੇ ਘਰ ਆਵੇਗਾ।
ਜੇਕਰ ਤੁਸੀਂ S9 ਪਲੱਸ ਖਰੀਦਣਾ ਚਾਹੁੰਦੇ ਹੋ ਤਾਂ ਜਿਸ ਦੀ ਕੀਮਤ 64,900 ਰੁਪਏ ਹੈ ਤਾਂ ਸਭ ਤੋਂ ਪਹਿਲਾਂ 9,900 ਰੁਪਏ ਭਰੋ। ਇਸ ਤੋਂ ਬਾਅਦ ਹਰ ਮਹੀਨੇ 2,799 ਰੁਪਏ ਦੀ ਕਿਸ਼ਤ ਅਗਲੇ 24 ਮਹੀਨਿਆਂ ਤਕ ਭਰਨੀ ਪਵੇਗੀ।
ਸੈਮਸੰਗ ਗਲੈਸੀ S9 ਤੇ S9 ਪਲੱਸ ਨੂੰ ਏਅਰਟੈਲ ਦੇ ਕਸਟਮਰ 9,900 ਰੁਪਏ ਦੇ ਡਾਊਨ ਪੇਮੈਂਟ ਤੇ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ 80 ਜੀਬੀ ਰੋਲ ਓਵਰ ਦੀ ਸਹੂਲਤ ਨਾਲ ਡਾਟਾ ਦੇਵੇਗੀ।
ਇਸ ਸਮਾਰਟਫੋਨ ਉੱਤੇ ਏਅਰਟੈਲ ਤੇ ਜੀਓ ਆਪਣੀ ਸਕੀਮ ਲੈ ਆਏ ਹਨ।
S9 ਪਲੱਸ ਦੇ 64GB ਵੈਰੀਐਂਟ ਦੀ ਕੀਮਤ 64,900 ਰੁਪਏ ਹੈ, ਜਦਕਿ ਇਸ ਦੇ 256GB ਵੈਂਰੀਐਂਟ ਦੀ ਕੀਮਤ 72,900 ਰੁਪਏ ਹੈ।
ਦੋਵੇਂ ਮਾਡਲਜ਼ ਦੇ 64 ਜੀਬੀ ਵੈਰੀਐਂਟ ਤੇ 256 GB ਵੈਰੀਐਂਟ ਬਾਜ਼ਾਰ 'ਚ ਉਪਲਬਧ ਹਨ। ਗਲੈਕਸੀ S9 ਦੇ 64GB ਵੈਰੀਐਂਟ ਦੀ ਕੀਮਤ 57,900 ਰੁਪਏ ਹੈ, ਜਦਕਿ 256GB ਵੈਰੀਐਂਟ ਦੀ ਕੀਮਤ 65,900 ਰੁਪਏ ਹੈ।
ਸੈਮਸੰਗ ਗਲੈਕਸੀ S9 ਤੇ S9 ਪਲੱਸ ਭਾਰਤ ਵਿੱਚ ਵਿਕਰੀ ਲਈ ਉਪਲੱਬਧ ਹੈ। ਭਾਰਤ ਵਿੱਚ ਸੈਮਸੰਗ ਦੇ ਨਵੇਂ ਫਲੈਗਸ਼ਿਪ ਸਮਾਰਟਫੋਨ ਦੀ ਕੀਮਤ 57,900 ਰੁਪਏ ਤੋਂ ਸ਼ੁਰੂ ਹੁੰਦੀ ਹੈ।