ਐਸ਼ਵਰਿਆ ਹੋਈ 45 ਵਰ੍ਹਿਆਂ ਦੀ, ਕੀ ਤੁਸੀਂ ਸੁਣੇ ਨੇ ਹੁਸੀਨਾਂ ਬਾਰੇ ਇਹ ਕਿੱਸੇ?
ਖ਼ਬਰਾਂ ਨੇ ਕਿ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਇਹ ਮੀਆਂ-ਬੀਵੀ ਦੀ ਜੋੜੀ ਜਲਦੀ ਹੀ ਫ਼ਿਲਮ ‘ਗੁਲਾਬ-ਜਾਮੁਨ’ ‘ਚ ਵੀ ਨਜ਼ਰ ਆ ਸਕਦੀ ਹੈ। ਹਾਲ ਹੀ ‘ਚ ਐਸ਼ ਨੂੰ ਅਨਿਲ ਕਪੂਰ ਨਾਲ ਫ਼ਿਲਮ ‘ਫੰਨੇ ਖ਼ਾਂ’ ‘ਚ ਦੇਖਿਆ ਗਿਆ ਸੀ ਜੋ ਔਡੀਅੰਸ ਨੂੰ ਕੁਝ ਖਾਸ ਨਹੀਂ ਲਗੀ।
Download ABP Live App and Watch All Latest Videos
View In Appਇਸ ਤੋਂ ਬਾਅਦ ਐਸ਼ ਦਾ ਨਾਂ ਵਿਵੇਕ ਓਬਰਾਏ ਨਾਲ ਵੀ ਜੁੜਿਆ।
ਦੋਨਾਂ ਦੇ ਵਿਆਹ ਸਮੇਂ ਐਸ਼ਵਰਿਆ ਦੀ ਪਾਈ ਕਾਂਜੀਵਰਮ ਸਾੜੀ ਦੀ ਖੂਬ ਚਰਚਾ ਹੋਈ ਸੀ। ਐਸ਼ ਦੀ ਗੋਲਡਨ ਕਲਰ ਸਾੜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਨਾਲ ਹੀ ਇਸ ਦੀ ਕੀਮਤ ਨੇ ਸਭ ਦੇ ਹੋਸ਼ ਉੱਡਾ ਦਿੱਤੇ।
ਐਸ਼ਵਰਿਆ ਨੂੰ ਫ਼ਿਲਮ ਇੰਡਸਟਰੀ ‘ਚ ਕੰਮ ਕਰਦੇ ਹੋਏ 24 ਸਾਲ ਹੋ ਗਏ ਹਨ। ਇਸ ‘ਚ ਉਹ ਕਈ ਵੱਡੇ ਸਟਾਰਸ ਨਾਲ ਕੰਮ ਕਰ ਚੁੱਕੀ ਹੈ ਪਰ ਜੇਕਰ ਨਵੇਂ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਅਜੇ ਤਕ ਐਸ਼ਵਰਿਆ ਨਾਲ ਕੰਮ ਕਰਨ ਦਾ ਸੁਫਨਾ ਸਿਰਫ ਰਣਬੀਰ ਕਪੂਰ ਦਾ ਪੂਰਾ ਹੋਇਆ ਹੈ।
Indian actress Aishwarya Rai poses on the red carpet as she arrives for the screening of the film Blood Ties during the 66th Cannes Film Festival in Cannes May 20, 2013. REUTERS/Yves Herman (FRANCE - Tags: ENTERTAINMENT)
ਐਸ਼ਵਰਿਆ ਦੇ ਵਿਆਹ ਦਾ ਪੂਰਾ ਅਟਾਇਅਰ 75 ਲੱਖ ਰੁਪਏ ਦਾ ਸੀ। ਇੰਨਾ ਹੀ ਨਹੀਂ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਐਕਟਰਸ ਨੇ ਆਪਣੇ ਵਿਆਹ ‘ਤੇ ਇੰਨੀ ਕੀਮਤੀ ਸਾੜੀ ਪਾਈ ਸੀ। ਇਸ ਸਾੜੀ ਨੂੰ ਡਿਜ਼ਾਇਨ ਨੀਤਾ ਲੂਲਾ ਨੇ ਕੀਤਾ ਸੀ।
ਇਸ ਤੋਂ ਬਾਅਦ ਐਸ਼ ਨੇ 20 ਅਪ੍ਰੈਲ, 2007 ‘ਚ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਜਿਸ ਨੂੰ ਅੱਜ 11 ਸਾਲ ਹੋ ਗਏ ਹਨ। ਦੋਨਾਂ ਦੀ ਇੱਕ ਬੇਟੀ ਅਰਾਧਿਆ ਬੱਚਨ ਵੀ ਹੈ ਜੋ ਆਪਣੀ ਮਾਂ ਦੇ ਜ਼ਿਆਦਾ ਕਲੋਜ਼ ਹੈ। ਐਸ਼ ਆਪਣੀ ਧੀ ਅਰਾਧਿਆ ਨਾਲ ਹਰ ਇਵੈਂਟ ‘ਤੇ ਨਜ਼ਰ ਆਉਂਦੀ ਹੈ।
ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਨੇ 1994 ‘ਚ ਇਸ ਖਿਤਾਬ ‘ਤੇ ਆਪਣਾ ਨਾਂ ਲਿਖਿਆ ਸੀ। ਇਸ ਤੋਂ ਬਾਅਦ ਉਸ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹੋਈ ਸੀ।
ਦੋਵਾਂ ਨੇ ਫ਼ਿਲਮ ‘ਏ ਦਿਲ ਹੈ ਮੁਸ਼ਕਿਲ’ ‘ਚ ਕੰਮ ਕੀਤਾ ਸੀ ਜਿਸ ‘ਚ ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ।
ਆਪਣੀ ਲਵ ਸਟੋਰੀ ਦਾ ਜ਼ਿਕਰ ਕਰਦੇ ਹੋਏ ਅਭੀ ਨੇ ਇੱਕ ਇੰਟਰਵਿਊ ‘ਚ ਕਿਹਾ, ਇੱਕ ਦਿਨ ਮੈਂ ਨਿਊਯਾਰਕ ਦੇ ਹੋਟਲ ‘ਚ ਆਪਣੇ ਕਮਰੇ ਦੀ ਬਾਲਕੌਨੀ ‘ਚ ਖੜ੍ਹਾ ਇਹੀ ਸੋਚ ਰਿਹਾ ਸੀ ਕਿ ਇੱਥੇ ਆਪਣੇ ਵਿਆਹ ਲਈ ਗੋਡਿਆਂ ‘ਤੇ ਬੈਠ ਪ੍ਰਪੋਜ਼ ਕਰਾਗਾਂ। ਕੁਝ ਸਾਲ ਬਾਅਦ ਫ਼ਿਲਮ ‘ਗੁਰੂ’ ਦੀ ਪ੍ਰਮੋਸ਼ਨ ‘ਚ ਐਸ਼ ਨੂੰ ਉੱਥੇ ਲੈ ਗਿਆ ਤੇ ਪ੍ਰਪੋਜ਼ ਕਰ ਦਿੱਤਾ।
ਐਸ਼ਵਰਿਆ ਦਾ ਜਨਮ 1 ਨਵੰਬਰ 1973 ‘ਚ ਕਰਨਾਟਕਾ ‘ਚ ਹੋਇਆ ਸੀ। ਬਾਲੀਵੁੱਡ ‘ਚ ਉਹ ਆਪਣੀ ਦਮਦਾਰ ਐਕਟਿੰਗ ਦੇ ਨਾਲ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ। ਇਸ ਦੇ ਨਾਲ ਹੀ ਉਹ ਅਜੇ ਵੀ ਫ਼ਿਲਮਾਂ ‘ਚ ਕੰਮ ਕਰਦੀ ਹੈ ਤੇ ਆਪਣੇ ਕੰਮ ਕਰਕੇ ਹੀ ਹਾਲੀਵੁੱਡ ‘ਚ ਵੀ ਐਸ਼ ਦੀ ਵੱਖਰੀ ਹੀ ਪਛਾਣ ਹੈ।
ਐਸ਼ ਨੇ ਪਹਿਲੀ ਵਾਰ ਸਿਲਵਰ ਸਕਰੀਨ ‘ਤੇ ਦਸਤਕ ਮਨੀਰਤਨਮ ਦੀ ਫ਼ਿਲਮ ‘ਇਰੂਵਰ’ ਨਾਲ ਦਿੱਤੀ ਸੀ। ਇਸ ਤੋਂ ਬਾਅਦ ਉਸ ਦੀ ‘ਔਰ ਪਿਆਰ ਹੋ ਗਿਆ’ ਫ਼ਿਲਮ ਰਿਲੀਜ਼ ਹੋਈ ਪਰ ਐਸ਼ ਨੂੰ ਕਾਮਯਾਬੀ ‘ਹਮ ਦਿਲ ਦੇ ਚੁੱਕੇ ਸਨਮ’ ਫ਼ਿਲਮ ਤੋਂ ਮਿਲੀ ਸੀ।
ਝੀਲ ਜਿਹੀਆਂ ਨੀਲੀਆਂ ਅੱਖਾਂ ਕਰਕੇ ਐਸ਼ ਦੀ ਖੂਬਸੂਰਤੀ ਨੂੰ ਚਾਰ ਚੰਨ ਹੋਰ ਲੱਗ ਜਾਂਦੇ ਹਨ। ਉਸ ਦੀ ਜਿੰਦਗੀ ‘ਤੇ ਲਿਖੀ ਕਿਤਾਬ ‘Hall of fame’ ‘ਚ ਦੱਸਿਆ ਗਿਆ ਹੈ ਕਿ ਇਸ ਬਿਊਟੀ ਨੂੰ ਪਹਿਲੀ ਐਡ ਫ਼ਿਲਮ ਉਦੋਂ ਮਿਲੀ ਸੀ ਜਦੋਂ ਉਹ 9ਵੀਂ ਕਲਾਸ ‘ਚ ਪੜ੍ਹਦੀ ਸੀ।
ਅੱਜ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਐਕਟਰਸ ਐਸ਼ਵਰਿਆ ਰਾਏ ਬੱਚਨ ਆਪਣਾ 45ਵਾਂ ਜਨਮ ਦਿਨ ਮਨਾ ਰਹੀ ਹੈ। ਉਸ ਦੇ ਚਿਹਰੇ ਦੀ ਚਮਕ ਦੇਖ ਕੇ ਕੋਈ ਨਹੀਂ ਕਿਹਾ ਸਕਦਾ ਕਿ ਇਸ ਹਸੀਨਾ ਨੇ 45 ਦਾ ਅੰਕੜਾ ਪਾਰ ਕਰ ਲਿਆ ਹੈ।
1999 ‘ਚ ਆਈ ਫ਼ਿਲਮ ‘ਹਮ ਦਿਲ ਦੇ ਚੁੱਕੇ ਸਨਮ’ ਦੇ ਸਮੇਂ ਸਲਮਾਨ-ਐਸ਼ਵਰਿਆ ‘ਚ ਦੋਸਤੀ ਵੀ ਹੋਈ, ਜੋ ਅੱਗੇ ਚੱਲ ਕੇ ਪਿਆਰ ‘ਚ ਬਦਲੀ ਪਰ ਦੋਵਾਂ ਦੀ ਪ੍ਰੇਮ ਕਹਾਣੀ ਵਿਆਹ ਤਕ ਨਹੀਂ ਪਹੁੰਚੀ ਤੇ 2002 ‘ਚ ਦੋਵਾਂ ਦੇ ਰਾਹ ਵੱਖ ਹੋ ਗਏ।
- - - - - - - - - Advertisement - - - - - - - - -