ਅਜੇ ਨੇ ਲਾਇਆ ਕਪਿਲ 'ਤੇ ਤਵਾ..!
ਕਪਿਲ ਸ਼ਰਮਾ ਦਾ ਨਵਾਂ ਸ਼ੋਅ 25 ਮਾਰਚ ਤੋਂ ਟੈਲੀਵਿਜ਼ਨ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸ਼ੋਅ ਰਾਤ ਨੂੰ ਨੌਂ ਵਜੇ ਹੀ ਪ੍ਰਸਾਰਿਤ ਕੀਤਾ ਜਾਵੇਗਾ।
ਕਪਿਲ ਜਦ ਅਜੇ ਨੂੰ ਇਹ ਕਹਿੰਦੇ ਹਨ ਕਿ ਸਰ ਤੁਸੀਂ ਉਸ ਦੇ ਸ਼ੋਅ 'ਤੇ ਰੇਡ ਕਰਨ ਹੀ ਆ ਜਾਓ ਤਾਂ ਅਜੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ ਕਿ ਇਨਕਮ ਟੈਕਸ ਦੀ ਰੇਡ ਉੱਥੇ ਪੈਂਦੀ ਹੈ ਜਿੱਥੇ ਕੋਈ ਇਨਕਮ ਹੁੰਦੀ ਹੋਵੇ, ਤੁਸੀਂ ਤਾਂ ਬੇਰੁਜ਼ਗਾਰ ਹੋ, ਇਸ ਲਈ ਤੁਸੀਂ ਇਸ ਲਈ ਅਯੋਗ ਵੀ ਹੋ।
ਇਸ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਜਦੋਂ ਕਪਿਲ ਆਪਣੇ ਨਵੇਂ ਸ਼ੋਅ ਵਿੱਚ ਅਜੇ ਨੂੰ ਸੱਦਾ ਦੇਣ ਲਈ ਪਹੁੰਚਦੇ ਹਨ ਤਾਂ ਅਜੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਹਿੰਦੇ ਹਨ।
ਹਾਲ ਹੀ ਵਿੱਚ ਸੋਨੀ ਟੀਵੀ ਨੇ ਇਸ ਸ਼ੋਅ ਦਾ ਪ੍ਰੋਮੋ ਸਾਂਝਾ ਕੀਤਾ ਹੈ। ਇਸ ਵਿੱਚ ਅਜੇ ਦੇਵਗਨ ਜਾਣਬੁੱਝ ਕੇ ਕਪਿਲ ਸ਼ਰਮਾ ਨੂੰ ਪ੍ਰੇਸ਼ਾਨ ਕਰਦੇ ਵਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਉਹ ਕਪਿਲ ਦੀ ਬੇਰੁਜ਼ਗਾਰੀ ਦਾ ਮਜ਼ਾਕ ਵੀ ਉਡਾਉਂਦੇ ਹਨ।
ਅਜੇ ਨੇ ਕਪਿਲ ਨੂੰ ਮੁਆਫ ਕਰਕੇ ਅੱਗੇ ਵਧਣ ਦਾ ਫ਼ੈਸਲਾ ਕਰ ਲਿਆ ਹੈ। ਅਜੇ ਛੇਤੀ ਹੀ ਕਪਿਲ ਦੇ ਨਵੇਂ ਸ਼ੋਅ 'ਫੈਮਿਲੀ ਟਾਈਮ' ਵਿੱਚ ਆਪਣੀ ਨਵੀਂ ਫ਼ਿਲਮ 'ਰੇਡ' ਦਾ ਪ੍ਰਚਾਰ ਕਰਦੇ ਹੋਏ ਵਿਖਾਈ ਦੇਣਗੇ।
ਨਵੀਂ ਦਿੱਲੀ: ਬੀਤੇ ਸਾਲ ਫ਼ਿਲਮ 'ਬਾਦਸ਼ਾਹੋ' ਦੌਰਾਨ ਹੋਈ ਕਪਿਲ ਸ਼ਰਮਾ ਤੇ ਅਜੇ ਦੇਵਗਨ ਦਰਮਿਆਨ ਨਾਰਾਜ਼ਗੀ ਹੁਣ ਲੱਗਦਾ ਹੈ ਖ਼ਤਮ ਹੋ ਗਈ ਹੈ।