ਧੀ ਨਿਆਸਾ ਨਾਲ ‘ਸਿੰਘਮ’ ਅਜੇ ਅਤੇ ਕਾਜੋਲ ਦਾ ਖਾਸ ਅੰਦਾਜ਼
ਮਾਂ-ਧੀ ਦੀ ਇਹ ਤਸਵੀਰਾਂ ਪਹਿਲੀ ਵਾਰ ਸਾਹਮਣੇ ਨਹੀਂ ਆਇਆਂ ਇਸ ਤੋਂ ਪਹਿਲਾਂ ਵੀ ਕਈਂ ਵਾਰ ਮਾਂ-ਧੀ ਜੋ ਕੈਮਿਸਟਰੀ ਅਕਸਰ ਹੀ ਫੈਨਸ ਨੂੰ ਦੇਖਣ ਨੂੰ ਮਿਲ ਜਾਂਦੀ ਹੈ। ਕਾਜੋਲ ਜਦੋਂ ਵੀ ਨਿਆਸਾ ਦੇ ਨਾਲ ਨਜ਼ਰ ਆਈ ਹੈ ਦੋਨੋਂ ਬੇਹੱਦ ਖੂਬਸੂਰਤ ਲੱਗਦੀਆਂ ਹਨ।
ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ `ਹੈਲੀਕਾਪਟਰ ਈਲਾ` ਤੋਂ ਪਹਿਲਾਂ ਕਾਜੋਲ ਅਤੇ ਨਿਆਸਾ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ `ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। 4 ਘੰਟੇ ਪਹਿਲਾਂ ਸ਼ੇਅਰ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਅਜੇ ਆਪਣੇ ਲਾਈਫਸਟਾਈਲ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੇ ਹਨ ਤੇ ਉਨ੍ਹਾਂ ਕੋਲ ਇੱਕ ਤੋਂ ਵੱਧ ਇੱਕ ਖੁਬਸੂਰਤ ਕਾਰ ਹੈ।
‘ਤਾਨਾਜੀ’ ‘ਚ ਅਜੇ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਫ਼ਿਲਮ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ 22 ਨਵੰਬਰ, 2019 ਨੂੰ ਰਿਲੀਜ਼ ਹੋਣੀ ਹੈ।
ਹਾਲ ਹੀ ‘ਚ ਅਜੇ ਆਪਣੀ ਫ਼ਿਲਮ ‘ਤਾਨਾਜੀ: ਦ ਅਨਸੰਗ ਵਾਰੀਅਰ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਦੀ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ‘ਤੇ ਹੀ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਸੀ।
ਬੀਤੇ ਦਿਨੀਂ ਅਜੇ ਨੇ ਪ੍ਰੈਂਕ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਕਾਜੋਲ ਦਾ ਗਲਤ ਨੰਬਰ ਟਵਿਟਰ ‘ਤੇ ਸ਼ੇਅਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕੁਝ ਫੈਨਸ ਉਨ੍ਹਾਂ ਤੋਂ ਨਾਰਾਜ਼ ਵੀ ਹੋ ਗਏ ਸੀ।
ਅਜੇ ਬਿਨਾਂ ਕਿਸੇ ਕਾਰਨ ਮੀਡੀਆ ਸਾਹਮਣੇ ਨਹੀਂ ਆਉਂਦੇ ਤੇ ਉਹ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨੂੰ ਵੱਖ ਰੱਖਣਾ ਹੀ ਪਸੰਦ ਕਰਦੇ ਹਨ।
ਇਨ੍ਹਾਂ ਖ਼ਬਰਾਂ ‘ਚ ਅਜੇ ਨੂੰ ਬੀਤੇ ਦਿਨੀਂ ਮੁੰਬਈ ਦੇ ਵਰਸੋਵਾ ਜਿੰਮ ਦੇ ਬਾਹਰ ਸਪੋਟ ਕੀਤਾ ਗਿਆ ਜਿੱਥੇ ਅਜੇ ਇਕੱਲੇ ਨਹੀਂ ਸੀ, ਉਨ੍ਹਾਂ ਨਾਲ ਨਜ਼ਰ ਆਈ ਧੀ ਨਿਆਸਾ।
ਅਜੇ ਦੇਵਗਨ ਜਲਦੀ ਹੀ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਕੈਮਿਓ ਰੋਲ ‘ਚ ਨਜ਼ਰ ਆਉਣਗੇ। ਇਸ ਲਈ ਉਹ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਫ਼ਿਲਮ ‘ਚ ਉਹ ਸਿੰਘਮ ਅੰਦਾਜ਼ ‘ਚ ਹੀ ਐਂਟਰੀ ਕਰਨਗੇ।