✕
  • ਹੋਮ

ਧੀਆਂ ਨੇ ਪੂਰੀ ਕੀਤੀ ਇਨਕਲਾਬੀ ਨਾਟਕਕਾਰ ਦੀ ਅੰਤਿਮ ਇੱਛਾ...

ਏਬੀਪੀ ਸਾਂਝਾ   |  17 Jun 2017 10:58 AM (IST)
ਧੀਆਂ ਨੇ ਪੂਰੀ ਕੀਤੀ ਇਨਕਲਾਬੀ ਨਾਟਕਕਾਰ ਦੀ ਅੰਤਿਮ ਇੱਛਾ...
1

ਮਾਨਸਾ : ਨਾਟਕਕਾਰ ਅਤੇ ਪੰਜਾਬੀ ਰੰਗਮੰਚ ਦੇ ਥੰਮ੍ਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਤਿੰਨਾਂ ਧੀਆਂ ਸੁਪਨਦੀਪ, ਸੁਹਜਦੀਪ ਤੇ ਅਜਮੀਤ ਨੇ ਦਿੱਤਾ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਚਿਖਾ ਨੂੰ ਅਗਨੀ ਵੀ ਤਿੰਨਾਂ ਧੀਆਂ ਨੇ ਵਿਖਾਈ। ਇਸ ਮੌਕੇ 'ਤੇ ਹਜ਼ਾਰਾਂ ਕਿਰਤੀਆਂ, ਕਿਸਾਨਾਂ ਤੇ ਕਲਮਕਾਰਾਂ ਦੇ ਕਾਫ਼ਲੇ ਨੇ ਨਮ ਅੱਖਾਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਅੰਤਿਮ ਵਿਦਾਈ ਦਿੱਤੀ।

2

ਪ੍ਰੋ. ਔਲਖ ਦੀ ਵੱਡੀ ਧੀ ਪ੍ਰੋ. ਸੁਪਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਅਤੇ ਕੇਂਦਰੀ ਲੇਖਕ ਸਭਾ ਵੱਲੋਂ ਸ਼ਰਧਾਂਜਲੀ ਸਮਾਗਮ ਨਵੀਂ ਦਾਣਾ ਮੰਡੀ, ਮਾਨਸਾ ਵਿੱਚ 25 ਜੂਨ ਨੂੰ ਕੀਤਾ ਜਾਵੇਗਾ। ਇਸ ਮੌਕੇ ਨਾ ਕੋਈ ਸਿਆਸੀ ਆਗੂ ਬੁਲਾਰਾ ਹੋਵੇਗਾ ਅਤੇ ਨਾ ਹੀ ਧਾਰਮਿਕ ਰਸਮਾਂ ਹੋਣਗੀਆਂ।

3

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ, ਸਭਿਆਚਾਰਕ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਐਸ.ਐਸ.ਪੀ. ਪਰਮਬੀਰ ਸਿੰਘ ਪਰਮਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਮਾਨਸਾ ਲਤੀਫ਼ ਅਹਿਮਦ ਨੇ ਪ੍ਰੋ. ਔਲਖ ਦੀ ਦੇਹ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

4

ਪੰਜਾਬ ਦੇ ਕੋਨੇ-ਕੋਨੇ ‘ਚੋਂ ਪੁੱਜੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਤਬਕਿਆਂ ਤੋਂ ਇਲਾਵਾ ਵੱਖ-ਵੱਖ ਵੰਨਗੀ ਦੇ ਲੇਖਕਾਂ ਨੇ ਨਾਟਕਕਾਰ ਅਜਮੇਰ ਔਲਖ ਦੀ ਦੇਹ ਦੇ ਅੰਤਿਮ ਦਰਸ਼ਨ ਕੀਤੇ।

5

ਸਸਕਾਰ ਮੌਕੇ ਸਭਿਆਚਾਰਕ ਮੰਚ ਦੇ ਆਗੂ ਅਮੋਲਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡਾ ਸਿੰਘ ਜੇਠੂਕੇ, ਰਾਮ ਸਿੰਘ ਭੈਣੀਬਾਘਾ, ਬੀ.ਕੇ.ਯੂ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਡਾ. ਅਰੀਤ, ਸੀ.ਪੀ.ਆਈ (ਐਮ.ਐਲ) ਦੇ ਰਾਜਵਿੰਦਰ ਸਿੰਘ ਰਾਣਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੀ.ਕੇ.ਯੂ ਡਕੌਦਾ ਦੇ ਮਨਜੀਤ ਸਿੰਘ ਧਨੇਰ, ਐਸਜੀਪੀਸੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਹਰਸ਼ਰਨ ਕੌਰ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਸਾਹਿਬ ਸਿੰਘ, ਕਹਾਣੀਕਾਰ ਅਤਰਜੀਤ ਸਿੰਘ, ਕੇਵਲ ਧਾਲੀਵਾਲ, ਸੈਮੂਅਲ ਜੌਨ, ਡਾ. ਸੁਰਜੀਤ ਸਿੰਘ ਭੱਟੀ, ਡਾ. ਸਤਨਾਮ ਸਿੰਘ ਜੱਸਲ, ਪ੍ਰੋ. ਸਰਬਜੀਤ ਸਿੰਘ, ਡਾ. ਸੁਰਜੀਤ, ਪ੍ਰੋ: ਬਲਦੀਪ ਸਿੰਘ, ਸਵਰਨ ਸਿੰਘ ਵਿਰਕ, ਪ੍ਰੋ: ਮਨਜੀਤ ਸਿੰਘ, ਦਰਸ਼ਨ ਸਿੰਘ ਮਸਤਾਨਾ, ਜਸਪਾਲ ਮਾਨ ਖੇੜਾ, ਸੁਰਿੰਦਰ ਘਣੀਆ, ਨਰਭਿੰਦਰ, ਹਰਬੰਤ ਸਿੰਘ ਦਾਤੇਵਾਸ ਆਦਿ ਮੌਜੂਦ ਸਨ।

6

ਦਰਜਨਾਂ ਜਨਤਕ, ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੇ ਆਪੋ-ਆਪਣੇ ਝੰਡਿਆਂ, ਮਾਟੋਆਂ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਕਾਫ਼ਲੇ ਦੇ ਰੂਪ ਵਿੱਚ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ।

  • ਹੋਮ
  • Photos
  • ਖ਼ਬਰਾਂ
  • ਧੀਆਂ ਨੇ ਪੂਰੀ ਕੀਤੀ ਇਨਕਲਾਬੀ ਨਾਟਕਕਾਰ ਦੀ ਅੰਤਿਮ ਇੱਛਾ...
About us | Advertisement| Privacy policy
© Copyright@2026.ABP Network Private Limited. All rights reserved.