ਮੋਬਾਈਲ ਫੋਨ ਨਾਲੋਂ ਸਸਤੀ ਹੋਈ ਏ.ਕੇ.47
ਪਾਕਿਸਤਾਨ ਦਾ ਇੱਕ ਸ਼ਹਿਰ ਅੱਜਕਲ੍ਹ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ। ਪਾਕਿਸਤਾਨ ਦਾ ਦਾਰਾਆਦਮਖੇਲ ਇਲਾਕਾ ਹਥਿਆਰਾਂ ਦੇ ਜ਼ਖੀਰੇ ਤੇ ਅਸਲਾ-ਬਾਰੂਦ ਲਈ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਤੁਹਾਨੂੰ ਮਸ਼ੀਨਗਨ ਇੱਕ ਸਮਾਰਟਫੋਨ ਦੀ ਕੀਮਤ 'ਤੇ ਮਿਲ ਜਾਵੇਗੀ।
Download ABP Live App and Watch All Latest Videos
View In Appਇਹ ਪੇਸ਼ਾਵਰ ਤੋਂ ਕਰੀਬ 35 ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਸ਼ਹਿਰ ਹੈ। ਪਾਕਿਸਤਾਨ ਦਾ ਇਹ ਸ਼ਹਿਰ ਹਥਿਆਰਾਂ ਦੀ ਕਾਲਾਬਾਜ਼ਾਰੀ ਤੇ ਅਸਲਾ-ਬਰੂਦ ਲਈ ਜਾਣਿਆ ਜਾਂਦਾ ਹੈ।
ਤੁਸੀਂ ਇਸ ਥਾਂ ਤੋਂ ਸਿਰਫ 8250 ਰੁਪਏ ਵਿੱਚ ਏ.ਕੇ.-47 ਖਰੀਦ ਸਕਦੇ ਹੋ।
ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ, ਤੁਹਾਨੂੰ ਇਸ ਸ਼ਹਿਰ ਵਿੱਚ ਸਿਰਫ 4500 ਰੁਪਏ ਵਿੱਚ ਐਮ.ਪੀ.-5 ਬੰਦੂਕ ਮਿਲ ਜਾਵੇਗੀ।
ਇਸ ਸ਼ਹਿਰ ਵਿੱਚ ਬੰਦੂਕ ਬਣਾਉਣ ਲਈ ਜਹਾਜ਼ ਦੇ ਕਬਾੜ ਤੇ ਪੁਰਾਣੇ ਮੈਟ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੋਂ ਦੇ ਹਥਿਆਰ ਬਣਾਉਣ ਵਾਲੇ ਕਾਰੀਗਰ ਬਹੁਤ ਹੀ ਕੁਸ਼ਲ ਹਨ ਤੇ ਕਿਸੇ ਵੀ ਧਾਤੂ ਤੋਂ ਹਥਿਆਰ ਬਣਾ ਲੈਂਦੇ ਹਨ।
ਇਸ ਸ਼ਹਿਰ ਵਿੱਚ ਤੁਹਾਨੂੰ ਚੋਰੀ ਦੇ ਹਥਿਆਰ ਤੋਂ ਲੈ ਕੇ ਨਵੇਂ ਹਥਿਆਰ ਤੱਕ ਦੀਆਂ ਦੁਕਾਨਾਂ ਵੇਖਣ ਨੂੰ ਮਿਲ ਜਾਣਗੀਆਂ। ਅਸਲਾ-ਬਰੂਦ ਨਾਲ ਲੈਸ ਇਸ ਇਲਾਕੇ ਵਿੱਚ ਪੁਲਿਸ ਵੀ ਜਾਣ ਤੋਂ ਡਰਦੀ ਹੈ।
- - - - - - - - - Advertisement - - - - - - - - -