ਅੱਕੀ ਤੇ ਮੋਨੀ ਦਾ ‘ਗੋਲਡ’ ਪ੍ਰਮੋਸ਼ਨ
ਮੋਨੀ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾ ਉਹ ਕਲਰ ਦੇ ਸੀਰੀਅਲ ਨਾਗਿਨ ‘ਚ ਲੀਡ ਰੋਲ ਪਲੇ ਕਰ ਚੁੱਕੀ ਹੈ। ਇਸ ਤੋਂ ਬਾਅਦ ਵੀ ਮੌਨੀ ਕੋਲ ਕਈ ਵੱਡੇ ਬੈਨਰਜ਼ ਦੀਆਂ ਫ਼ਿਲਮਾਂ ਹਨ।
ਅਕਸ਼ੇ ਇਸ ਫ਼ਿਲਮ ‘ਚ ਬੰਗਾਲੀ ਦਾ ਰੋਲ ਕਰ ਰਹੇ ਹਨ ਜੋ ਹਾਕੀ ਕੋਚ ਵੀ ਹੈ ਤੇ ਉਸ ‘ਤੇ ਜਾਨੂੰਨ ਸਵਾਰ ਹੈ ਆਜ਼ਾਦ ਭਾਰਤ ਨੂੰ ਓਲਪਿੰਕ ‘ਚ ‘ਗੋਲਡ’ ਜਿਤਾਉਣ ਦਾ।
ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਤੇ ਮੋਨੀ ਰਾਏ ਨੇ ਆਪਣੀ ਆਉਣ ਵਾਲੀ ਫ਼ਿਲਮ ‘ਗੋਲਡ’ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਦੋਵੇਂ ਸਟਾਰ ਮੁੰਬਈ ਦੇ ਹੋਟਲ ‘ਚ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਦਿਲਕਸ਼ ਅੰਦਾਜ਼ ‘ਚ ਨਜ਼ਰ ਆਏ।
ਮੋਨੀ ਨੇ ਇਸ ਫ਼ਿਲਮ ‘ਚ ਅੱਕੀ ਦੀ ਪਤਨੀ ਦਾ ਰੋਲ ਅਦਾ ਕੀਤਾ ਹੈ। ਫ਼ਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਦੋਵਾਂ ਦੀ ਕੈਮਿਸਟ੍ਰੀ ਕਾਫੀ ਜ਼ਬਰਦਸਤ ਲੱਗ ਰਹੀ ਹੈ।
‘ਗੋਲਡ’ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਜਾਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ਵੀ ਰਿਲੀਜ਼ ਹੋ ਰਹੀ ਹੈ। ਦੋਵਾਂ ਸਟਾਰਜ਼ ਦੀਆਂ ਫ਼ਿਲਮਾਂ ਦੀ ਬਾਕਸਆਫਿਸ ‘ਤੇ ਟੱਕਰ ਦੇਖਣ ਵਾਲੀ ਹੋਵੇਗੀ। ਫ਼ਿਲਮ ਪ੍ਰਮੋਸ਼ਨ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।
ਅੱਕੀ ਇੱਥੇ ਬਲੈਕ ਸੂਟ ਨਾਲ ਟਾਈ ਲਾਏ ਨਜ਼ਰ ਆਏ। ਜਦੋਂ ਕਿ ਮੌਨੀ ਰਾਏ ਦਾ ਸੈਪਰੇਟ ਬੋਹੇ ਸਟਾਈਲ ਵੀ ਕਿਸੇ ਤੋਂ ਘੱਟ ਨਹੀਂ ਲੱਗ ਰਿਹਾ ਸੀ। ਦੋਵੇਂ ਸਟਾਰ ਸਧਾਰਨ ਕੱਪੜਿਆਂ ‘ਚ ਕਾਫੀ ਜਚ ਰਹੇ ਸੀ।