✕
  • ਹੋਮ

ਆਲੀਆ-ਰਣਬੀਰ ਦੀ ਦੋਸਤੀ ਦੀ ਚਰਚਾ !

ਏਬੀਪੀ ਸਾਂਝਾ   |  26 Apr 2018 05:35 PM (IST)
ਆਲੀਆ-ਰਣਬੀਰ ਦੀ ਦੋਸਤੀ ਦੀ ਚਰਚਾ !
1

ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਦੋਵੇਂ ਕੁਝ ਸਮਾਂ ਪਹਿਲਾਂ ਤੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ। ਉਸੇ ਸਮੇਂ ਦੋਵਾਂ ਦੀ ਵਧ ਰਹੀ ਦੋਸਤੀ ਦੀ ਚਰਚਾ ਸ਼ੁਰੂ ਹੋ ਗਈ ਸੀ।

2

ਇਹ ਫ਼ਿਲਮ 15 ਅਗਸਤ 2019 ‘ਚ ਰਿਲੀਜ਼ ਹੋਵੇਗੀ।

3

‘ਬ੍ਰਹਮਾਸਤਰ’ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਕਰੀਬ 150 ਕਰੋੜ ਦੇ ਬਜਟ ‘ਚ ਬਣੀ ਹੈ। ਇਸ ‘ਚ ਆਲੀਆ ਤੇ ਰਣਬੀਰ ਨਾਲ ਬਿੱਗ ਬੀ ਅਮਿਤਾਭ ਵੀ ਨਜ਼ਰ ਆਉਣਗੇ।

4

ਜੇਕਰ ਗੱਲ ਕਰੀਏ ਆਲੀਆ ਤੇ ਰਣਬੀਰ ਕਪੂਰ ਦੀ ਤਾਂ ਦੋਵਾਂ ਦੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦਸੰਬਰ ‘ਚ ਸ਼ੁਰੂ ਹੋਈ ਸੀ। ਸ਼ੂਟਿੰਗ ਤੋਂ ਬਾਅਦ ਵੀ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਿਆ ਹੈ।

5

ਜ਼ੋਯਾ ਨੇ ਇਹ ਪਾਰਟੀ ਆਪਣੀ ਆਉਣ ਵਾਲੀ ਫ਼ਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਖ਼ਤਮ ਹੋਣ ਦੀ ਖੁਸ਼ੀ ‘ਚ ਰੱਖੀ ਸੀ। ਇਸ ਫ਼ਿਲਮ ‘ਚ ਆਲੀਆ ਭੱਟ ਨਾਲ ਰਣਵੀਰ ਸਿੰਘ ਨਜ਼ਰ ਆਉਣਗੇ।

6

ਹੁਣ ਇਹ ਦੋਵੇਂ ਸਟਾਰ ਇੱਕ-ਦੂਜੇ ਨਾਲ ਅੱਧੀ-ਅੱਧੀ ਰਾਤ ਤੱਕ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਬੀਤੀ ਰਾਤ ਦੋਵਾਂ ਨੂੰ ਇਕੱਠਿਆਂ ਡਾਇਰੈਕਟਰ ਜ਼ੋਯਾ ਅਖ਼ਤਰ ਦੇ ਘਰ ਤੋਂ ਆਉਂਦਿਆਂ ਦੇਖਿਆ ਗਿਆ।

7

ਇਨ੍ਹਾਂ ਦੋਵਾਂ ‘ਚ ਚੱਲ ਕੀ ਰਿਹਾ ਹੈ ਇਹ ਤਾਂ ਨਹੀਂ ਪਤਾ ਪਰ ਇਨ੍ਹਾਂ ਦੀ ਦੋਸਤੀ ਫ਼ਿਲਮ ਦੇ ਸੈੱਟ ‘ਤੇ ਕਾਫੀ ਡੂੰਘੀ ਹੋਈ ਲੱਗ ਰਹੀ ਹੈ।

8

ਇਨ੍ਹਾਂ ਦੋਵਾਂ ਸਟਾਰਸ ਨਾਲ ਬਾਲੀਵੁੱਡ ਦੇ ਹੋਰ ਵੀ ਕਈ ਸਟਾਰ ਇੱਥੇ ਮੌਜੁਦ ਸੀ ਪਰ ਆਲੀਆ ਤੇ ਰਣਬੀਰ ਨੂੰ ਇੱਕ ਹੀ ਕਾਰ ‘ਚ ਆਉਂਦੇ ਜਾਂਦੇ ਦੇਖ ਕੇ ਸਭ ਹੈਰਾਨ ਹੋ ਗਏ।

  • ਹੋਮ
  • Photos
  • ਖ਼ਬਰਾਂ
  • ਆਲੀਆ-ਰਣਬੀਰ ਦੀ ਦੋਸਤੀ ਦੀ ਚਰਚਾ !
About us | Advertisement| Privacy policy
© Copyright@2026.ABP Network Private Limited. All rights reserved.