ਸਲਮਾਨ-ਸ਼ਾਹਰੁਖ ਦੀਆਂ ਅਸਫ਼ਲ ਫ਼ਿਲਮਾਂ 'ਤੇ ਆਮਿਰ ਬੋਲੇ
ਟ੍ਰੇਲਰ ਪੇਸ਼ ਕਰਨ ਸਮੇਂ ਆਮਿਰ ਖ਼ਾਨ ਨੇ ਇੱਕ ਫੋਟੋ ਪੱਤਰਕਾਰ ਰਾਜੂ ਉਪਾਧਿਆਏ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ, ਜਿਸ ਦੀ ਇੱਕ ਦੁਰਘਟਨ ਵਿੱਚ ਮੌਤ ਹੋ ਗਈ ਸੀ।
ਆਮੀਰ ਖਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ‘ਸੀਕ੍ਰੇਟ ਸੁਪਰਸਟਾਰ’ ਦਾ ਟ੍ਰੇਲਰ ਵੀ ਜਾਰੀ ਕੀਤਾ। ਇਹ ਫਿਲਮ ਇਸ ਦੀਵਾਲੀ 'ਤੇ ਰਿਲੀਜ਼ ਹੋਵੇਗੀ।
ਆਮਿਰ ਨੇ ਅੱਗੇ ਕਿਹਾ ਕਿ ਮੈਂ ਆਪਣੇ ਪ੍ਰਸ਼ੰਸਕਾਂ ਦਾ ਬਹੁਤ ਅਹਿਸਾਨਮੰਦ ਹਾਂ। ਸਾਰਿਆਂ ਵਿੱਚੋਂ ਕਿੰਨੇ ਲੋਕਾਂ ਨੂੰ ਅਜਿਹੀ ਕਿਸਮਤ ਮਿਲਦੀ ਹੈ ਕਿ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਮਜ਼ਾ ਆਉਂਦਾ ਹੋਵੇ।
ਉਨ੍ਹਾਂ ਕਿਹਾ, ‘‘ਆਪਣੇ ਦਰਸ਼ਕਾਂ ਤੇ ਫੈਨਜ਼ ਨਾਲ ਮੇਰਾ ਬਹੁਤ ਗੂੜ੍ਹਾ ਰਿਸ਼ਤਾ ਹੈ ਤੇ ਕਦੇ ਕਦੇ ਮੈਨੂੰ ਲੱਗਦਾ ਕਿ ਇਸ ਨੂੰ ਬਣਾਉਣ ਵਿੱਚ ਕਈ ਸਾਲ ਲੱਗੇ ਹਨ। ਇਸੇ ਲਈ ਮੈਂ ਇਸ ਵਿਸ਼ਵਾਸ ਨੂੰ ਬਹੁਤ ਪਿਆਰ ਕਰਦਾ ਹਾਂ।
52 ਸਾਲ ਦੇ ਅਦਾਕਾਰ ਨੇ ਕਿਹਾ ਕਿ ਫ਼ਿਲਮੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਤੇ ਵਿਸ਼ੇ ਹਨ। ਉਹ ਕਿਸੇ ਸਟਾਰਡਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਸਲਮਾਨ ਤੇ ਸ਼ਾਹਰੁਖ ਦੋਵੇਂ ਮਹਾ ਨਾਇਕ ਹਨ। ਮੈਂ ਉਨ੍ਹਾਂ ਦੇ ਕੰਮ ਦਾ ਫੈਨ ਹਾਂ। ਮੈਂ ਅਸਲ ਵਿੱਚ ਇਸ ਤਰੀਕੇ ਨਾਲ ਤੁਲਨਾ ਨਹੀਂ ਕਰਨਾ ਚਾਹੁੰਦਾ।
ਉਨ੍ਹਾਂ ਅੱਗੇ ਕਿਹਾ, ਕਦੇ ਅਸੀਂ ਸਫਲ ਹੋ ਜਾਂਦੇ ਹਾਂ ਤੇ ਕਦੇ ਨਹੀਂ ਹੁੰਦੇ। ਮੈਨੂੰ ਨਹੀਂ ਲੱਗਦਾ ਕਿ ਇੱਕ ਜਾਂ ਦੋ ਫ਼ਿਲਮਾਂ ਨਾਲ ਕਿਸੇ ਦਾ ਸਟਾਰਡਮ ਪ੍ਰਭਾਵਿਤ ਹੁੰਦਾ ਹੈ।
ਤਿੰਨੇ ਖ਼ਾਨਾਂ ਵਿੱਚ ਕੀ ਉਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੁਪਰਸਟਾਰ ਹਨ? ਇਸ 'ਤੇ ਆਮਿਰ ਨੇ ਕਿਹਾ, ਤੁਹਾਨੂੰ ਸਮਝਣਾ ਚਾਹੀਦਾ ਕਿ ਰਚਨਾਤਮਕ ਕੰਮ ਉਮੀਦ ਤੋਂ ਪਰ੍ਹੇ ਹੁੰਦਾ ਹੈ। ਇਸ ਲਈ ਸਾਨੂੰ ਸਭ ਤੋਂ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਬਾਕਸ ਆਫ਼ਿਸ ਉੱਤੇ ਸਲਮਾਨ ਖ਼ਾਨ ਦੀਆਂ ਸਫਲ ਫਿਲਮਾਂ ਦੀ ਰਫਤਾਰ ਉਸ ਸਮੇਂ ਅਚਾਨਕ ਰੁਕ ਗਈ, ਜਦੋਂ ਉਨ੍ਹਾਂ ਦੀ ਫ਼ਿਲਮ ‘ਟਿਊਬਲਾਈਟ’ ਸਫ਼ਲ ਨਾ ਹੋ ਸਕੀ, ਜਦਕਿ ਸ਼ਾਹਰੁਖ ਖ਼ਾਨ ਵੀ ਬਾਕਸ ਆਫ਼ਿਸ ਹਿੱਟ ਲਈ ਸੰਘਰਸ਼ ਕਰ ਰਹੇ ਹਨ।
ਅਦਾਕਾਰ ਆਮਿਰ ਖ਼ਾਨ ਨੇ ਕਿਹਾ ਹੈ ਕਿ ਸਲਮਾਨ ਤੇ ਸ਼ਾਹਰੁਖ ਖ਼ਾਨ ਦੋਵੇਂ ਵੱਡੇ ਕਲਾਕਾਰ ਹਨ। ਉਨ੍ਹਾਂ ਦੀ ਹਾਲਿਆ ਫਿਲਮਾਂ ਸਫਲ ਨਾ ਹੋਣ ਤੋਂ ਉਨ੍ਹਾਂ ਦੇ ਸਟਾਰਡਮ 'ਤੇ ਸਵਾਲ ਨਹੀਂ ਚੁੱਕਣੇ ਚਾਹੀਦੇ। ਅੱਗੇ ਜਾਣੋਂ ਸਲਮਾਨ ਤੇ ਸ਼ਾਹਰੁਖ ਦੀਆਂ ਫ਼ਿਲਮਾਂ ਬਾਰੇ ਆਮਿਰ ਨੇ ਕੀ-ਕੀ ਕਿਹਾ ਹੈ. .?