ਨਿਹੰਗਾਂ ਦੇ ਡੇਰੇ ਤੋਂ ਮਿਲੇ ਵੱਡੀ ਮਾਤਰਾ 'ਚ ਹਥਿਆਰ, ਕਮਾਂਡੋ ਆਪ੍ਰੇਸ਼ਨ ਦੌਰਾਨ 7 ਗ੍ਰਿਫਤਾਰ
ਇਸ ਡੇਰੇ ਵਿੱਚੋਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਮਹਿਲਾ ਵੀ ਨੂੰ ਵੀ ਇਸ ਗੁਰਦੁਆਰਾ ਸਾਹਿਬ ਚੋਂ ਬਾਹਰ ਕੱਢਿਆ ਗਿਆ ਹੈ।
ਗੁਰਦੁਆਰਾ ਖਿਚੜੀ ਸਾਹਿਬ ਡੇਰੇ ਦਾ ਮੁੱਖੀ ਬਲਵਿੰਦਰ ਸਿੰਘ ਜਿਸ ਨੇ ਏਐਸਆਈ ਦੇ ਉੱਪਰ ਹਮਲਾ ਕੀਤਾ ਸੀ। ਉਸ ਤੇ ਪਹਿਲਾਂ ਵੀ ਤਿੰਨ ਕ੍ਰਿਮੀਨਲ ਰਿਕਾਰਡ ਦਰਜਾ ਹਨ।
ਇਸ ਤੋਂ ਇਲਾਵਾ ਗੁਰਦੁਆਰਾ ਪਰਿਸਰ ਦੇ ਅੰਦਰ ਬਣੇ ਕਮਰਿਆਂ ਵਿੱਚੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਵੀ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਪੁਲਿਸ ਨੇ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ।
ਪੈਟਰੋਲ ਬੰਬ ਲਈ ਤਕਰੀਬਨ ਪੱਚੀ ਤੋਂ ਤੀਹ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਪੁਲਿਸ ਕਾਰਵਾਈ ਤੋਂ ਬਚਣ ਲਈ ਇਹ ਸਭ ਹਥਿਆਰ ਫੜੇ ਹੋਏ ਸਨ ਕਿ ਜੇਕਰ ਪੁਲਿਸ ਅੰਦਰ ਆਉਂਦੀ ਹੈ ਤਾਂ ਪੈਟਰੋਲ ਬੰਬਾਂ ਦੀ ਮਦਦ ਨਾਲ ਪੁਲਿਸ ਨੂੰ ਰੋਕਿਆ ਜਾ ਸਕੇ।
ਪਟਿਆਲਾ 'ਚ ਪੁਲਿਸ 'ਤੇ ਹਮਲੇ ਤੋਂ ਬਾਅਦ ਨਿਹੰਗ ਸਿੰਘ ਨਾਲ ਚੱਲ ਰਹੇ ਅਪਰੇਸ਼ਨ ਨੂੰ 7 ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਖਤਮ ਕੀਤੀ ਗਿਆ ਹੈ।
ਗੁਰਦੁਆਰਾ ਕੰਪਲੈਕਸ ਅੰਦਰ ਕਮਰਿਆਂ ਵਿੱਚੋਂ ਇਨ੍ਹਾਂ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕੋਲੋਂ ਤੀਹ ਲੱਖ ਰੁਪਏ ਕੈਸ਼ ਤੇ ਤਿੰਨ ਦੇਸੀ ਕੱਟੇ, ਤੇਜ਼ਧਾਰ ਹਥਿਆਰ, ਪੈਟਰੋਲ ਬੰਬ, ਭੰਗ ਦੀਆਂ ਛੇ ਬੋਰੀਆਂ ਬਰਾਮਦ ਕੀਤੀਆਂ ਹਨ।