✕
  • ਹੋਮ

‘ਲੌਂਗ ਲਾਚੀ’ ਤੇ ‘ਨਿੱਕਾ ਜੈਲਦਾਰ’ ਮਗਰੋਂ ਹੁਣ ਐਮੀ ਦਾ ''ਹਰਜੀਤ 'ਤੇ ਦਾਅ

ਏਬੀਪੀ ਸਾਂਝਾ   |  06 Apr 2018 04:57 PM (IST)
1

‘ਹਰਜੀਤ’ ਨੂੰ ਡਾਈਰੈਕਟ ਕੀਤਾ ਹੈ ਵਿਜੈ ਕੁਮਾਰ ਅਰੋੜਾ ਨੇ, ਇਹ ਇੱਕ ਬਾਇਓਪਿਕ ਹੀ ਹੈ। ਐਮੀ ਵਿਰਕ ਦੀ ਇਸ ਫ਼ਿਲਮ ਦਾ ਇੰਤਜ਼ਾਰ ਖਤਮ ਹੋਵੇਗਾ 18 ਮਈ ਨੂੰ।

2

ਜੇਕਰ ਕਿਹਾ ਜਾਵੇ ਕਿ ‘ਹਰਜੀਤ’ ਮੂਵੀ ‘ਚ ਦਰਸ਼ਕਾਂ ਨੂੰ ਕੁਝ ਵੱਖਰਾ ਤੇ ਨਵਾਂ ਦੇਖਣ ਨੂੰ ਮਿਲੇਗਾ ਤਾਂ ਇਹ ਗੱਲਤ ਨਹੀਂ ਹੋਵੇਗਾ।

3

ਅਜਿਹਾ ਨਹੀਂ ਹੈ ਕਿ ਇਸ ਤੋਂ ਪਹਿਲਾਂ ਹਾਕੀ ‘ਤੇ ਫ਼ਿਲਮਾਂ ਨਹੀਂ ਬਣੀਆ, ਪਰ ਇਸ ਫ਼ਿਲਮ ਦਾ ਪੋਸਟਰ ਪਹਿਲਾਂ ਆਈਆਂ ਫ਼ਿਲਮਾਂ ਤੋਂ ਵੱਖਰਾ ਹੈ।

4

ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਐਮੀ ਵਿਰਕ ਟਰਾਫੀ ਨਾਲ ਸੌ ਰਿਹਾ ਹੈ, ਜਿਸ ‘ਤੇ ਲਿਖਿਆ ਹੈ ਹਾਕੀ ਵਰਲਡ ਕੱਪ ਜੇਤੂ।

5

‘ਹਰਜੀਤ’ ਦੇ ਪੋਸਟਰ ਨੇ ਆਉਂਦੇ ਹੀ ਲੋਕਾਂ ਦੇ ਦਿਲਾਂ ‘ਚ ਘਰ ਕਰ ਲਿਆ ਹੈ। ਲੋਕਾਂ ਨੂੰ ਫ਼ਿਲਮ ਤੋਂ ਕਾਫੀ ਉਮੀਦਾਂ ਹਨ, ਕਿਉਂਕਿ ਫ਼ਿਲਮ ਦਾ ਸਬਜੈਕਟ ਬਿਲਕੁਲ ਵੱਖਰਾ ਹੈ।

6

ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਗਿਆ ਹੈ ਤੇ ਸੋਸ਼ਲ ਮੀਡੀਆ ‘ਤੇ ਛਾ ਵੀ ਗਿਆ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਹਾਕੀ ਪਲੇਅਰ ਹਰਜੀਤ ਦਾ ਹੀ ਰੋਲ ਪਲੇ ਕਰਦੇ ਨਜ਼ਰ ਆੳਣਗੇ।

7

ਆਪਣੇ ਕਿਰਦਾਰ ਹਰਜੀਤ ਲਈ ਐਮੀ ਨੇ ਕਾਫੀ ਮਿਹਨਤ ਕੀਤੀ ਹੈ ਤੇ ਆਪਣੇ ਆਪ ਨੂੰ ਕਿਰਦਾਰ ‘ਚ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੋ ਪੋਸਟਰ ਨੂੰ ਦੇਖ ਨੇ ਹੀ ਪਤਾ ਲੱਗ ਰਹੀ ਹੈ।

8

ਬਹੁਤ ਹੀ ਘੱਟ ਸਮੇਂ ‘ਚ ਐਮੀ ਵਿਰਕ ਨੇ ਪੰਜਾਬੀ ਫ਼ਿਲਮ ਜਗਤ ‘ਚ ਆਪਣੀ ਥਾਂ ਮਜਬੂਤ ਕਰ ਲਈ ਹੈ। ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਲੌਂਗ ਲਾਚੀ’ ਤੇ ‘ਨਿੱਕਾ ਜੈਲਦਾਰ’ ਤੋਂ ਬਾਅਦ ਹੁਣ ਐਮੀ ਜਲਦ ਹੀ ਦਰਸ਼ਕਾਂ ਸਾਹਮਣੇ ਆਪਣੀ ਫ਼ਿਲਮ ‘ਹਰਜੀਤ’ ਲੈ ਕੇ ਆ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ‘ਲੌਂਗ ਲਾਚੀ’ ਤੇ ‘ਨਿੱਕਾ ਜੈਲਦਾਰ’ ਮਗਰੋਂ ਹੁਣ ਐਮੀ ਦਾ ''ਹਰਜੀਤ 'ਤੇ ਦਾਅ
About us | Advertisement| Privacy policy
© Copyright@2026.ABP Network Private Limited. All rights reserved.