ਅੰਮ੍ਰਿਤਾ ਸ਼ੇਰਗਿਲ ਦੇ ਵਿਸ਼ਵ ਪ੍ਰਸਿੱਧ ਚਿੱਤਰ
ਸੰਸਾਰ ਨੂੰ ਕਲਾ-ਕ੍ਰਿਤੀਆਂ 'ਚ ਸਜਾਉਂਦੀ ਹੋਈ ਅੰਮ੍ਰਿਤਾ ਭਰ ਜਵਾਨੀ 'ਚ, ਯਾਨੀ ਅਠਾਈ ਵਰ੍ਹਿਆਂ ਦੀ ਉਮਰ ਵਿਚ ਹੀ 5 ਦਸੰਬਰ 1941 ਨੂੰ ਅੰਮ੍ਰਿਤਾ ਪੇਚਿਸ ਰੋਗ ਦਾ ਸ਼ਿਕਾਰ ਹੋ ਗਈ। ਉਹ ਭਿਆਨਕ ਬੀਮਾਰੀ ਅੰਮ੍ਰਿਤਾ ਸ਼ੇਰਗਿੱਲ ਨੂੰ ਦੁਨੀਆ ਤੋਂ ਸਦਾ ਲਈ ਖੋਹਕੇ ਲੈ ਲਈ। ਪਰ ਅੰਮ੍ਰਿਤਾ ਆਪਣੀਆਂ ਵਿਸ਼ਵ ਪ੍ਰਸਿੱਧ ਕਲਾ-ਕ੍ਰਿਤੀਆਂ ਕਰਕੇ ਹਮੇਸ਼ਾ ਜਿਊਂਦੀ ਰਹੇਗੀ। ਉਨਾਂ ਦੇ ਬਣਾਏ ਹੋਏ ਚਿੱਤਰ 'ਨੈਸ਼ਨਲ ਗੈਲਰੀ ਆਫ਼ ਮਾਡਰਨ-ਆਰਟਸ' ਦਿੱਲੀ ਵਿਖੇ ਲੱਗੇ ਹੋਏ ਹਨ।
ਜੂਨ 1938 ਵਿੱਚ ਅੰਮ੍ਰਿਤਾ ਸ਼ੇਰਗਿੱਲ ਮੁੜ ਪੈਰਿਸ ਚਲੀ ਗਈ ਜਿੱਥੇ ਉਨਾਂ ਡਾਕਟਰ ਵਿਕਟਰ ਇਗਾਲ ਨਾਲ ਵਿਆਹ ਕੀਤਾ। ਵਿਆਹ ਪਿੱਛੋਂ ਦੋਵੇਂ ਜੀਅ ਹੰਗਰੀ ਚਲੇ ਗਏ। ਸਾਲ ਕੁ ਬਾਅਦ ਅੰਮ੍ਰਿਤਾ ਆਪਣੇ ਪਤੀ ਨਾਲ ਮੁੜ ਸ਼ਿਮਲੇ ਆ ਗਈ। ਇੱਥੇ ਹੀ ਉਸ ਨੇ 'ਵਹੁਟੀ' ਅਤੇ 'ਚਾਰਪਾਈ ਉਤੇ ਆਰਾਮ ਕਰ ਰਹੀ ਔਰਤ' ਦੇ ਚਿੱਤਰ ਬਣਾਏ ਸਨ, ਜੋ ਸੰਸਾਰ ਪ੍ਰਸਿੱਧ ਹੋਏ।
ਇਸ ਤੋਂ ਇਲਾਵਾ 'ਦੁਲਹਨ ਦਾ ਸ਼ਿੰਗਾਰ', 'ਬ੍ਰਹਮਚਾਰੀ', 'ਕਥਾ-ਵਾਚਕ', 'ਦੱਖਣ-ਭਾਰਤੀ ਪੇਂਡੂ' ਆਦਿ ਚਿਤਰ ਵੀ ਉਲੀਕੇ ਸਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸਨੇ ਆਪਣੇ ਸੱਭਿਆਚਾਰ ਨੂੰ ਸੰਭਾਲਣ ਵਿਚ ਵੱਡਾ ਯੋਗਦਾਨ ਪਾਇਆ ਹੈ।
ਇੱਥੇ ਆ ਕੇ ਉਸ ਨੇ ਚਿੱਤਰਕਾਰੀ ਦੇ ਐਸੇ ਰੰਗ ਬਿਖੇਰੇ ਕਿ ਉਸਨੇ ਆਪਣੇ ਮਾਪਿਆਂ ਹੀ ਨਹੀਂ, ਸਗੋਂ ਆਪਣੇ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ। ਉਸ ਨੇ ਪ੍ਰਸਿੱਧ ਕਲਾ-ਕ੍ਰਿਤੀਆਂ ਵਿਚ 'ਭਾਰਤੀ ਮਾਂ', 'ਭਿਖਸ਼ੂ', 'ਤਿੰਨ ਲੜਕੀਆਂ' ਅਤੇ 'ਪਹਾੜੀ ਔਰਤਾਂ' ਆਦਿ ਦੀ ਰਚਨਾ ਕੀਤੀ।
ਜਿਸਤੋਂ ਬਾਅਦ ਅੰਮ੍ਰਿਤਾ ਦੀ ਸਿਖਲਾਈ ਲਈ ਸਾਰਾ ਪਰਿਵਾਰ ਪੈਰਿਸ ਚਲਾ ਗਿਆ। ਪੰਜ ਸਾਲ ਉਥੇ ਅੰਮ੍ਰਿਤਾ ਸ਼ੇਰਗਿੱਲ ਚਿੱਤਰਕਲਾ ਦੀ ਪੜ੍ਹਾਈ ਵਿਚ ਮਘਨ ਰਹੀ। 1934 ਵਿਚ ਅੰਮ੍ਰਿਤਾ ਸ਼ੇਰਗਿੱਲ ਵਾਪਸ ਭਾਰਤ ਆ ਗਈ ਕਿਉਂਕਿ ਉਸਨੇ ਆਪਣਾ ਅਸਲੀ ਕਾਰਜ-ਖੇਤਰ ਭਾਰਤ ਨੂੰ ਹੀ ਚੁਣਿਆ ਸੀ।
ਸ਼ੁਰੂ ਵਿਚ ਅੰਮ੍ਰਿਤਾ ਸ਼ੇਰਗਿੱਲ ਪਾਣੀ ਵਾਲੇ ਰੰਗਾਂ ਨਾਲ ਚਿੱਤਰਕਾਰੀ ਕਰਿਆ ਕਰਦੀ ਸੀ, ਫਿਰ ਉਸ ਨੇ ਤੇਲ-ਵਿਧੀ ਨਾਲ ਚਿੱਤਰ ਬਣਾਉਣ ਦੀ ਕਲਾ ਹਾਸਿਲ ਕੀਤੀ। ਸ਼ਿਮਲਾ ਵਿੱਚ ਰਹਿੰਦਿਆਂ ਅੰਮ੍ਰਿਤਾ ਦੇ ਚਿਤਰਕਾਰ ਮਾਮਾ ਜੀ ਨੇ ਕਿਹਾ ਸੀ ਕਿ ਅੰਮ੍ਰਿਤਾ ਸ਼ੇਰਗਿੱਲ ਇਕ ਦਿਨ ਬਹੁਤ ਵੱਡੀ ਚਿਤਰਕਾਰ ਬਣੇਗੀ।
ਅੰਮ੍ਰਿਤ ਦੀ ਮਾਤਾ ਸੈਰੀ ਐਨਟੇਨਿਟ ਸੀ, ਜੋ ਹੰਗਰੀ ਦੀ ਵਸਨੀਕ ਸੀ ਅਤੇ ਪਿਤਾ ਸਰਦਾਰ ਉਮਰਾਓ ਸਿੰਘ ਸ਼ੇਰਗਿੱਲ ਸਨ। ਬਚਪਨ ਦੇ ਮੁਢਲੇ 8 ਸਾਲ ਹੰਗਰੀ ਵਿਚ ਗੁਜ਼ਾਰੇ ਸਨ ਅਤੇ ਡਰਾਇੰਗ ਦਾ ਸ਼ੌਕ ਬਚਪਨ ਤੋਂ ਹੀ ਸੀ। 5-6 ਸਾਲ ਦੀ ਉਮਰ ਵਿਚ ਹੀ ਉਸ ਨੇ ਆਪਣੇ ਆਲ਼ੇ-ਦੁਆਲ਼ੇ ਦੀਆਂ ਵਸਤਾਂ ਦੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ।
30 ਜਨਵਰੀ 1913 ਨੂੰ ਹੰਗਰੀ ਦੇ ਸ਼ਹਿਰ ਬੁੱਢਾਪੀਸਟ ਚ ਜਨਮੀ ਅੰਮ੍ਰਿਤਾ ਨੇ ਆਪਣੇ ਕੋਮਲ ਹੱਥਾਂ ਨਾਲ ਸਮਾਜ ਦੇ ਢਾਂਚੇ ਵਿੱਚ ਇਕ ਨਵਾਂ ਰੰਗ ਭਰਿਆ। ਉਨਾਂ ਨੇ ਚਿਤਕਰਕਾਰੀ ਦੀ ਪੁਰਾਤਨ ਸ਼ੈਲੀ ਨੂੰ ਤਿਆਗ ਕੇ ਜ਼ਿੰਦਗੀ ਦੇ ਯਥਾਰਥ ਨੂੰ ਚਿਤਰਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਅੰਮ੍ਰਿਤਾ ਸ਼ੇਰਗਿੱਲ ਦਾ ਨਾਂ ਸੰਸਾਰ ਦੇ ਪ੍ਰਸਿੱਧ ਚਿੱਤਰਕਾਰਾਂ 'ਚ ਲਿਆ ਜਾਂਦਾ ਹੈ।
ਅੰਮ੍ਰਿਤ ਸ਼ੇਰਗਿਲ ਇੱਕ ਐਸਾ ਨਾਂ ਹੈ ਜਿਸ ਨੂੰ ਪੜ੍ਹਦਿਆਂ ਅੱਖਾਂ ਸਾਹਮਣੇ ਖੂਬਸੂਰਤ ਚਿਤਰਾਂ ਦੀ ਝਲਕ ਆ ਜਾਂਦੀ ਹੈ। ਇਨਾਂ ਮਨਮੋਹਕ ਚਿਤਰਾਂ ਦੀ ਰਚਣਹਾਰੀ ਅੰਮ੍ਰਿਤਾ ਸ਼ੇਰਗਿਲ ਦਾ ਅੱਜ ਜਨਮਦਿਵਸ ਹੈ।