ਵਰੁਣ-ਅਨੁਕਸ਼ਾ ਦੀ ‘ਸੂਈ ਧਾਗਾ’ ਨੇ ਫੜੀ ਰਫਤਾਰ
ਵਧ ਰਹੀ ਬੇਰੁਜ਼ਗਾਰੀ ਵਿੱਚ ਇਹ ਫ਼ਿਲਮ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਦੀ ਹੈ।
ਫ਼ਿਲਮ ਵਿੱਚ ਅਨੁਕਸ਼ਾ ਸ਼ਰਮਾ ਤੇ ਵਰੁਣ ਧਨਵ ਨੇ ਮੁੱਖ ਕਿਰਦਾਰ ਨਿਭਾਏ ਹਨ। ਇਸਦਾ ਨਿਰਦੇਸ਼ਨ ਸ਼ਰਤ ਕਟਾਰੀਆ ਨੇ ਕੀਤਾ ਹੈ।
ਇਸ ਹਿਸਾਬ ਨਾਲ ਫਿਲਮ ਆਪਣੇ ਪਹਿਲੇ ਵੀਕਐਂਡ ਵਿੱਚ ਹੀ ਆਪਣੀ ਲਾਗਤ ਵਸੂਲਣ ਵਿੱਚ ਕਾਮਯਾਬ ਹੋ ਜਾਏਗੀ।
ਫ਼ਿਲਮ ਦਾ ਕੁੱਲ ਬਜਟ ਵੀ 30 ਕਰੋੜ ਹੀ ਹੈ।
ਅੰਕੜੇ ਦੀ ਬੜ੍ਹਤ ਨੂੰ ਵੇਖਦਿਆਂ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ ਕਿ ਇਹ ਫ਼ਿਲਮ ਰਿਲੀਜ਼ ਦੇ ਪਹਿਲੇ ਵੀਕਐਂਡ ਵਿੱਚ ਕਰੀਬ 30 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਏਗੀ।
ਦੋਵਾਂ ਦਿਨਾਂ ਦੀ ਕਮਾਈ ਨੂੰ ਮਿਲਾ ਕੇ ਫ਼ਿਲਮ ਨੇ ਕੁੱਲ 22.55 ਕਰੋੜ ਰੁਪਏ ਦਾ ਅੰਕੜਾ ਬਣਾ ਲਿਆ ਹੈ।
ਕੱਲ੍ਹ ਫ਼ਿਲਮ ਨੇ ਬਾਕਸ ਆਫ਼ਿਸ ’ਤੇ 8:30 ਕਰੋੜ ਰੁਪਏ ਦੀ ਕਮਾਈ ਨਾਲ ਓਪਨਿੰਗ ਕੀਤੀ ਸੀ। ਦਰਸ਼ਕ ਫ਼ਿਲਮ ਨੂੰ ਚੰਗੀ ਪ੍ਰਤੀਕਿਰਿਆ ਦੇ ਰਹੇ ਹਨ।
ਫ਼ਿਲਮ ਨੇ ਦੂਜੇ ਦਿਨ ਕਮਾਈ ਵਿੱਚ ਜ਼ਬਰਦਸਤ ਇਜ਼ਾਫ਼ਾ ਕੀਤਾ। ਪਹਿਲੇ ਦਿਨ ਫ਼ਿਲਮ ਨੇ 8 ਕਰੋੜ ਦੀ ਕਮਾਈ ਕੀਤੀ ਸੀ ਜਦਕਿ ਦੂਜੇ ਦਿਨ ਇਹ ਅੰਕੜਾ 12 ਕਰੋੜ ਤਕ ਪੁੱਜ ਗਿਆ ਹੈ।
ਅਨੁਕਸ਼ਾ ਸ਼ਰਮਾ ਤੇ ਵਰੁਣ ਧਵਨ ਦੀ ਫ਼ਿਲਮ ‘ਸੂਈ ਧਾਗਾ’ ਨੇ ਬਾਕਸ ਆਫਿਸ ’ਤੇ ਚੰਗੀ ਸ਼ੁਰੂਆਤ ਕੀਤੀ ਹੈ।