✕
  • ਹੋਮ

ਹਨੀਮੂਨ ਲਈ ਰੋਮ ਰਵਾਨਾ ਹੋਏ ਅਨੁਸ਼ਕਾ ਤੇ ਵਿਰਾਟ, ਵੇਖੋ ਰੋਮਾਂਟਿਕ ਤਸਵੀਰਾਂ

ਏਬੀਪੀ ਸਾਂਝਾ   |  13 Dec 2017 01:36 PM (IST)
ਹਨੀਮੂਨ ਲਈ ਰੋਮ ਰਵਾਨਾ ਹੋਏ ਅਨੁਸ਼ਕਾ ਤੇ ਵਿਰਾਟ, ਵੇਖੋ ਰੋਮਾਂਟਿਕ ਤਸਵੀਰਾਂ
1

ਰਿਸੈਪਸ਼ਨ ਤੋਂ ਬਾਅਦ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੱਖਣੀ ਅਫ਼ਰੀਕਾ ਜਾਣਗੇ, ਜਿੱਥੇ ਕੋਹਲੀ ਦੱਖਣੀ ਅਫ਼ਰੀਕਾ ਦੇ ਨਾਲ ਹੋਣ ਵਾਲੇ ਅਗਲੀ ਸੀਰੀਜ਼ ਦੇ ਲਈ ਤਿਆਰੀ ਕਰਨਗੇ ਅਤੇ ਅਨੁਸ਼ਕਾ ਨਵਾਂ ਸਾਲ ਵਿਰਾਟ ਦੇ ਨਾਲ ਹੀ ਮਨਾਵੇਗੀ। ਇਸ ਤੋਂ ਬਾਅਦ ਅਨੁਸ਼ਕਾ ਜਨਵਰੀ ਦੇ ਪਹਿਲੇ ਹਫਤੇ ਵਿੱਚ ਭਾਰਤ ਵਾਪਸ ਪਰਤ ਆਵੇਗੀ ਅਤੇ ਫਿਰ ਆਨੰਦ ਐਲ. ਰਾਏ ਫ਼ਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਹੋ ਜਾਵੇਗੀ। ਇਸ ਫਿਲਮ ਵਿੱਚ ਸ਼ਾਹਰੁਖ ਖ਼ਾਨ ਉਨ੍ਹਾਂ ਦੇ ਹੀਰੋ ਹਨ।

2

ਤੁਹਾਨੂੰ ਦੱਸ ਦੇਈਏ ਕਿ 11 ਦਸੰਬਰ ਨੂੰ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੇ ਵਾਅਦੇ ਨਾਲ ਸੱਤ ਫੇਰੇ ਲਏ ਸਨ। ਇਹ ਵਿਆਹ ਇਟਲੀ ਦੇ ਸੀਏਨਾ ਦੇ ਵੈਡਿੰਗ ਡੈਸਟੀਨੇਸ਼ਨ ਬੋਰਗੋ ਫਿਨੋਕਿਯੋਟੋ ਵਿੱਚ ਹੋਇਆ। ਹਨੀਮੂਨ ਤੋਂ ਬਾਅਦ ਇਹ ਜੋੜੀ ਭਾਰਤ ਵਿੱਚ ਆਪਣੀ ਰਿਸੈਪਸ਼ਨ ਦੇ ਲਈ ਵਾਪਸ ਆਵੇਗੀ। ਇਸ ਗ੍ਰੈਂਡ ਰਿਸੈਪਸ਼ਨ ਵਿੱਚ ਕ੍ਰਿਕੇਟ ਤੋਂ ਲੈ ਕੇ ਬਾਲੀਵੁੱਡ ਤਕ ਦੀਆਂ ਸਾਰੀਆਂ ਮਹਾਨ ਹਸਤੀਆਂ ਸ਼ਾਮਿਲ ਹੋਣਗੀਆਂ। ਇਹ 21 ਦਿਸੰਬਰ ਨੂੰ ਦਿੱਲੀ ਅਤੇ 26 ਦਿਸੰਬਰ ਨੂੰ ਮੁੰਬਈ ਵਿੱਚ ਹੋਵੇਗੀ।

3

ਹੁਣ ਰਿਸੈਪਸ਼ਨ ਤੋਂ ਪਹਿਲਾਂ ਇਹ ਜੋੜੀ ਹਨੀਮੂਨ ਲਈ ਰੋਮ ਜਾ ਚੁੱਕੀ ਹੈ। ਕੱਲ੍ਹ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਹਾਂ ਦੀ ਇੱਕ ਰੋਮਾਂਟਿਕ ਫ਼ੋਟੋ ਵੀ ਦੇਖਣ ਨੂੰ ਮਿਲੀ।

4

ਇਸ ਸਮਾਗਮ ਵਿੱਚ ਪਰਿਵਾਰ ਦੇ ਕੁਝ ਖ਼ਾਸ ਲੋਕ ਹੀ ਸ਼ਾਮਿਲ ਹੋਏ। ਵਿਆਹ ਦੀਆਂ ਅਟਕਲਾਂ ਤਾਂ ਕਾਫੀ ਸਮੇਂ ਤੋਂ ਸਨ ਪਰ ਵਿਆਹ ਹੋਣ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਨੇ ਖ਼ੁਦ ਤਸਵੀਰਾਂ ਪੋਸਟ ਕਰ ਕੇ ਆਪਣੇ ਫੈਨਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

5

ਨਵੀਂ ਦਿੱਲੀ: ਵਿਆਹ ਕਰਵਾਉਣ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਹਨੀਮੂਨ ਲਈ ਰਵਾਨਾ ਹੋ ਚੁੱਕੀ ਹੈ। ਰਿਪੋਰਟਾਂ ਦੇ ਮੁਤਾਬਿਕ ਇਹ ਜੋੜੀ ਰੋਮ ਵਿੱਚ ਇੱਕ-ਦੂਜੇ ਦੇ ਨਾਲ ਕਵਾਲਿਟੀ ਟਾਈਮ ਬਿਤਾਉਣਗੇ। ਖ਼ਬਰਾਂ ਦੀ ਮੰਨੀਏ ਤਾਂ ਮੰਗਲਵਾਰ ਨੂੰ ਤਿੰਨ ਵਜੇ ਦੇ ਕਰੀਬ ਦੋਵੇਂ ਇਟਲੀ ਤੋਂ ਰੋਮ ਲਈ ਰਵਾਨਾ ਹੋ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਹਨੀਮੂਨ ਲਈ ਰੋਮ ਰਵਾਨਾ ਹੋਏ ਅਨੁਸ਼ਕਾ ਤੇ ਵਿਰਾਟ, ਵੇਖੋ ਰੋਮਾਂਟਿਕ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.