ਇੰਝ ਲਾਓ ਪਰਫਿਊਮ, ਮਹਿਕਾਂ ਰਹਿਣਗੀਆਂ ਸਾਰੇ ਦਿਨ ਬਰਕਰਾਰ
ਏਬੀਪੀ ਸਾਂਝਾ | 30 Oct 2018 01:38 PM (IST)

1
ਕੰਨ ਦੇ ਪਿੱਛੇ ਸੈਂਟ ਲਾਉਣ ਨਾਲ ਉਸ ਦੀ ਸੁਗੰਧ ਲੰਮੇ ਸਮੇਂ ਤਕ ਬਣੀ ਰਹਿੰਦੀ ਹੈ।
2
ਗੋਡਿਆਂ ਦੇ ਪਿੱਛੇ ਵੀ ਜੇ ਸੈਂਟ ਲਾਇਆ ਜਾਏ ਤਾਂ ਸਰੀਰ ਵਿੱਚੋਂ ਦਿਨ ਭਰ ਲਈ ਖੁਸ਼ਬੂ ਆਉਂਦੀ ਰਹਿੰਦੀ ਹੈ।
3
ਬੈਲੀ ਬਟਨ ’ਤੇ ਵੀ ਸੈਂਟ ਦੀ ਖੁਸ਼ਬੂ ਲੰਮੇ ਸਮੇਂ ਤਕ ਟਿਕੀ ਰਹਿੰਦੀ ਹੈ।
4
ਗਰਦਨ ਦੇ ਆਸਪਾਸ ਜਾਂ ਸਾਈਡ ਦੇ ਇੱਕ ਕੋਨੇ ਵਿੱਚ ਵੀ ਸੈਂਟ ਲਾਇਆ ਜਾ ਸਕਦਾ ਹੈ।
5
ਗੁੱਟ ’ਤੇ ਸੈਂਟ ਲਾਓਗੇ ਤਾਂ ਖੁਸ਼ਬੂ ਚੰਗੀ ਤੇ ਲੰਮੇ ਸਮੇਂ ਤਕ ਆਏਗੀ। ਕੂਹਣੀ ਦੇ ਅੰਦਰਲੇ ਹਿੱਸੇ ਵਿੱਚ ਵੀ ਸੈਂਟ ਲਾਉਣ ਨਾਲ ਲੰਮੇ ਸਮੇਂ ਤਕ ਇਸ ਦੀ ਖੁਸ਼ਬੂ ਬਣੀ ਰਹਿੰਦੀ ਹੈ।
6
ਲੋਕ ਅਕਸਰ ਚਾਹੁੰਦੇ ਹਨ ਕਿ ਸੈਂਟ ਦੀ ਖ਼ੁਸ਼ਬੂ ਲੰਬੇ ਸਮੇਂ ਤਕ ਉਨ੍ਹਾਂ ਸਰੀਰ ’ਤੇ ਬਣੀ ਰਹੇ ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਸਰੀਰ ਦੇ ਕਿਨ੍ਹਾਂ ਹਿੱਸਿਆਂ ਉੱਤੇ ਪਰਫਿਊਮ ਲਾਉਣ ਨਾਲ ਲੰਮੇ ਸਮੇਂ ਤਕ ਇਸ ਦੀ ਖੁਸ਼ਬੂ ਬਣੀ ਰਹਿੰਦੀ ਹੈ।