ਅਰੂਸਾ ਆਲਮ ਨੂੰ ਕਰਤਾਰਪੁਰ ਲਾਂਘੇ ਤੋਂ ਵੱਡੀਆਂ ਉਮੀਦਾਂ
ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਪਾਕਿਸਤਾਨ ਫੇਰੀ 'ਤੇ ਚਲੇ ਗਏ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਰਕਤ ਕਰਨੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਨੀਂਹ ਪੱਥਰ ਰੱਖਣਗੇ।
Download ABP Live App and Watch All Latest Videos
View In Appਸਿੱਧੂ ਨੇ ਕਿਹਾ ਕਿ ਉਹ ਬਾਬਾ ਨਾਨਕ ਲਈ ਸਭ ਕੁਝ ਕਰਨ ਲਈ ਤਿਆਰ ਹਨ। ਸਿੱਧੂ ਨੇ ਸੁਨੇਹਾ ਦਿੱਤਾ ਕਿ ਦੋਸਤੀ ਦਾ ਹੱਥ ਵਧਾਉਣ ਨਾਲ ਸਭ ਦੂਰੀਆਂ ਮਿੱਟ ਜਾਂਦੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਅੱਜ ਪਾਕਿਸਤਾਨ ਰਵਾਨਾ ਹੋ ਗਏ।
ਅਰੂਸਾ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰਨਗੇ। ਕਰਤਾਰਪੁਰ ਲਾਂਘਾ ਸ਼ਾਂਤੀ ਦਾ ਪ੍ਰਤੀਕ ਬਣੇਗਾ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਵਧੀਆ ਉਪਰਾਲਾ ਹੈ।
ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਵੀ ਅੱਜ ਅਟਾਰੀ ਬਾਰਡਾਰ ਰਾਹੀਂ ਵਤਨ ਪਰਤੀ।
ਔਜਲਾ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਲਾਂਘੇ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਲਾਂਘੇ ਲਈ ਕਿਸੇ ਇੱਕ ਦਾ ਕ੍ਰੈਡਿਟ ਨਹੀਂ। ਸਭ ਸੰਗਤ ਦੀਆਂ ਅਰਦਾਸਾਂ ਨੂੰ ਬੂਰ ਪਿਆ ਹੈ।
ਸੰਸਦ ਮੈਂਬਰ ਗੁਰਜੀਤ ਔਜਲਾ ਸ਼੍ਰੀ ਹਰਿਮੰਦਰ ਸਾਹਿਬ ਤੋਂ 'ਹਰਿ ਦੀ ਪੌੜੀ' ਦਾ ਜਲ ਲੈ ਕੇ ਪਾਕਿਸਤਾਨ ਗਏ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਸਮੇਂ ਜਲ ਦਾ ਛਿੜਕਾਅ ਕਰਾਂਗੇ। ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਰਾਹ ਬਣਨ 'ਚ ਕੋਈ ਵੀ ਵਿਘਨ ਨਾ ਪਾਏ।
- - - - - - - - - Advertisement - - - - - - - - -