✕
  • ਹੋਮ

ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਪੁਲਿਸ ਨਾਲ ਥੱਪੜੋ-ਥੱਪੜੀ

ਏਬੀਪੀ ਸਾਂਝਾ   |  29 Dec 2017 01:24 PM (IST)
ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਪੁਲਿਸ ਨਾਲ ਥੱਪੜੋ-ਥੱਪੜੀ
1

ਦੱਸ ਦੇਈਏ ਕਿ ਆਸ਼ਾ ਕੁਮਾਰੀ ਡਲਹੌਜੀ ਤੋਂ ਵਿਧਾਇਕਾ ਚੁਣੀ ਗਈ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਕਾਰਵਾਈ ਨਹੀਂ ਹੋਈ ਹੈ।

2

ਇਸ ਸਮੇਂ ਕਾਂਗਰਸ ਦੇ ਕਈ ਵੱਡੇ ਆਗੂ ਵੀ ਮੌਜੂਦ ਸਨ। ਜਦੋਂ ਆਸ਼ਾ ਕੁਮਾਰੀ ਨੇ ਭੀੜ ਵਿੱਚੋਂ ਦਾਖ਼ਲ ਹੋਣ ਲਈ ਕਾਂਗਰਸ ਭਵਨ ਦੇ ਗੇਟ ਨੂੰ ਧੱਕਿਆ ਤਾਂ ਪੁਲਿਸ ਨੇ ਉਸ ਨੂੰ ਰੋਕਿਆ। ਉਸ ਤੋਂ ਬਾਅਦ ਇਹ ਘਟਨਾ ਵਾਪਰ ਗਈ।

3

ਆਸ਼ਾ ਕੁਮਾਰੀ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਹਟਾਉਣ ਲਈ ਥੱਪੜ ਜੜ ਦਿੱਤਾ ਤਾਂ ਉਸ ਨੇ ਵੀ ਤੁਰੰਤ ਇਸ ਦਾ ਜਵਾਬ ਵਿੱਚ ਆਸ਼ਾ ਦੇ ਥੱਪੜ ਮਾਰ ਦਿੱਤਾ।

4

ਜਦੋਂ ਰਾਹੁਲ ਗਾਂਧੀ ਸ਼ਿਮਲਾ ਵਿੱਚ ਕਾਂਗਰਸ ਦਫ਼ਤਰ ਪਹੁੰਚੇ ਤਾਂ ਆਸ਼ਾ ਕੁਮਾਰੀ ਵੀ ਉਨ੍ਹਾਂ ਦੇ ਪਿੱਛੇ ਜਾਣ ਲੱਗੀ ਤਾਂ ਮਹਿਲਾ ਪੁਲਿਸ ਕਰਮੀ ਤੇ ਆਸ਼ਾ ਕੁਮਾਰੀ ਵਿਚਕਾਰ ਬਹਿਸ ਹੋਣ ਲੱਗੀ।

5

ਦੋਵਾਂ ਨੇ ਇੱਕ-ਦੂਜੇ ਨੂੰ 2-2 ਥੱਪੜ ਵੀ ਮਾਰ ਦਿੱਤੇ।

6

ਸ਼ਿਮਲਾ: ਅੱਜ ਇੱਥੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਕਾਫਲੇ ਨਾਲ ਪਹੁੰਚੀ ਕਾਂਗਰਸ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਤੇ ਮਹਿਲਾ ਪੁਲਿਸ ਮੁਲਾਜ਼ਮ ਦੀ ਝੜਪ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਪੁਲਿਸ ਨਾਲ ਥੱਪੜੋ-ਥੱਪੜੀ
About us | Advertisement| Privacy policy
© Copyright@2026.ABP Network Private Limited. All rights reserved.