✕
  • ਹੋਮ

ਜਿੱਤ ਦੇ ਹੀਰੋ ਬਣੇ ਅਸ਼ਵਿਨ

ਏਬੀਪੀ ਸਾਂਝਾ   |  25 Jul 2016 05:11 PM (IST)
ਜਿੱਤ ਦੇ ਹੀਰੋ ਬਣੇ ਅਸ਼ਵਿਨ

ਭਾਰਤੀ ਟੀਮ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਪਾਰੀ ਅਤੇ 92 ਰਨ ਦੇ ਫਰਕ ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਲਈ ਇਹ ਇਤਿਹਾਸਿਕ ਜਿੱਤ ਹੈ। ਇਹ ਪਹਿਲਾ ਮੌਕਾ ਹੈ ਜਦ ਭਾਰਤੀ ਟੀਮ ਨੇ ਵੈਸਟ ਇੰਡੀਜ਼ 'ਚ ਪਾਰੀ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਹ ਵਿਦੇਸ਼ੀ ਧਰਤੀ 'ਤੇ ਹੁਣ ਤਕ ਦਰਜ ਕੀਤੀ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ।

1

2

ਭਾਰਤ ਦੀ ਜਿੱਤ 'ਆਹ ਫਿਰਕੀ ਗੇਂਦਬਾਜ਼ ਅਸ਼ਵਿਨ ਨੇ ਖਾਸ ਯੋਗਦਾਨ ਪਾਇਆ। ਟੀਮ ਇੰਡੀਆ ਲਈ ਅਸ਼ਵਿਨ ਆਪਣੇ ਧਮਾਕੇਦਾਰ ਖੇਡ ਨਾਲ 'ਮੈਨ ਆਫ ਦ ਮੈਚ' ਬਣੇ। ਅਸ਼ਵਿਨ ਨੇ ਪਹਿਲੀ ਪਾਰੀ ਦੌਰਾਨ ਦਮਦਾਰ 113 ਰਨ ਬਣਾਏ।

3

200 ਰਨ ਬਣਾ ਕੇ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਅਸ਼ਵਿਨ ਨੇ ਆਪਣੀ ਦਮਦਾਰ ਪਾਰੀ ਨੂੰ ਅੱਗੇ ਵਧਾਇਆ ਅਤੇ ਸੈਂਕੜਾ ਪੂਰਾ ਕੀਤਾ। ਅਸ਼ਵਿਨ ਨੇ ਟੀਮ ਇੰਡੀਆ ਲਈ 113 ਰਨ ਬਣਾਏ। ਅਸ਼ਵਿਨ ਨੇ 12 ਚੌਕਿਆਂ ਦੀ ਮਦਦ ਨਾਲ 253 ਗੇਂਦਾਂ 'ਤੇ 113 ਰਨ ਦੀ ਪਾਰੀ ਖੇਡੀ।

4

ਫਿਰ ਵੈਸਟ ਇੰਡੀਜ਼ ਦੀ ਦੂਜੀ ਪਾਰੀ 'ਚ ਅਸ਼ਵਿਨ ਨੇ 7 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਇਹ ਦੂਜਾ ਮੌਕਾ ਹੈ ਜਦ ਅਸ਼ਵਿਨ ਨੇ ਮੈਚ 'ਚ ਸੈਂਕੜਾ ਵੀ ਜੜਿਆ ਅਤੇ 5 ਤੋਂ ਵਧ ਵਿਕਟ ਵੀ ਹਾਸਿਲ ਕੀਤੇ। ਇਹ ਕਾਰਨਾਮਾ ਕਰਨ ਵਾਲੇ ਅਸ਼ਵਿਨ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਇਸਤੋਂ ਪਹਿਲਾਂ ਮਨਕਦ ਅਤੇ ਉਮਰੀਗਰ ਨੇ ਇਹ ਕਾਰਨਾਮਾ 1-1 ਵਾਰ ਕੀਤਾ ਸੀ।

5

  • ਹੋਮ
  • Photos
  • ਖ਼ਬਰਾਂ
  • ਜਿੱਤ ਦੇ ਹੀਰੋ ਬਣੇ ਅਸ਼ਵਿਨ
About us | Advertisement| Privacy policy
© Copyright@2026.ABP Network Private Limited. All rights reserved.