ਮੰਦਰ 'ਚ ਥਾਣੇਦਾਰੀ ਝਾੜਨ ਆਏ ਪਿਓ-ਪੁੱਤ ਨੂੰ ਲੋਕਾਂ ਨੇ ਬਣਾਇਆ ਬੰਧਕ, ਵੇਖੋ ਸੀਸਟੀਵੀ ਤਸਵੀਰਾਂ
ਪੂਰੀ ਘਟਨਾ ਉਪਰੰਤ ਪੁਲਿਸ ਪਿਓ-ਪੁੱਤ ਨੂੰ ਥਾਣੇ ਲੈ ਆਈ। ਥਾਣਾ ਮੁਖੀ ਕੇਵਲ ਸਿੰਘ ਨੇ ਕਿਹਾ ਕਿ ਉਹ ਨਸ਼ੇ ਤੇ ਮਾਰਕੁੱਟ ਦੇ ਇਲਜ਼ਾਮਾਂ ਦੀ ਜਾਂਚ ਕਰਨਗੇ ਤੇ ਸੀਸੀਟੀਵੀ ਫੁਟੇਜ ਵੀ ਖੰਘਾਲੀ ਜਾਵੇਗੀ ਤਾਂ ਜੋ ਸੱਚ ਸਾਹਮਣੇ ਆ ਸਕੇ। ਫਿਲਹਾਲ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਹਾਲਾਂਕਿ, ਇਸ ਬਾਰੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਮੰਦਰ ਵਿੱਚ ਮੱਥਾ ਟੇਕਣ ਗਏ ਸਨ ਤੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉੱਥੇ ਜੋ ਵੀ ਹੋਇਆ ਉਨ੍ਹਾਂ ਆਪਣੇ ਬਚਾਅ ਵਿੱਚ ਕੀਤਾ।
ਉਨ੍ਹਾਂ ਦੱਸਿਆ ਕਿ ਕੁਝ ਸਮੇਂ ਉਹ ਆਪਣੇ ਪਿਤਾ ਨਾਲ ਮੰਦਰ ਆ ਧਮਕਿਆ ਤੇ ਮੰਦਰ ਵਿੱਚ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਸਤਨਾਮ ਸਿੰਘ ਉੱਪਰ ਨਸ਼ਾ ਕਰ ਮੰਦਰ ਆਉਣ ਦੇ ਵੀ ਦੋਸ਼ ਲਾਏ।
ਮੰਦਰ ਦੇ ਸੇਵਾਦਾਰ ਤੇਜਿੰਦਰ ਸਿੰਘ ਤੇ ਲੱਕੀ ਨੇ ਦੱਸਿਆ ਕਿ ਬੀਤੇ ਕੱਲ੍ਹ ਏਐਸਆਈ ਸਤਨਾਮ ਸਿੰਘ ਦਾ ਪੁੱਤਰ ਕਿਸੇ ਮੁਟਿਆਰ ਨਾਲ ਦਾਖ਼ਲ ਹੋਇਆ ਤੇ ਉਨ੍ਹਾਂ ਦੀਆਂ ਹਰਕਤਾਂ ਠੀਕ ਨਾ ਹੋਣ 'ਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ।
ਕੁਝ ਹੀ ਪਲਾਂ ਵਿੱਚ ਇਹ ਬਹਿਸ ਹੱਥੋਪਾਈ ਦਾ ਰੂਪ ਧਾਰ ਲੈਂਦੀ ਹੈ। ਮੰਦਰ ਵਿੱਚ ਮੌਜੂਦ ਲੋਕ ਪੁਲਿਸ ਮੁਲਾਜ਼ਮ ਤੇ ਉਸ ਦੇ ਪੁੱਤਰ ਦਾ ਅਜਿਹਾ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਦੇਖ ਕੇ ਗੁੱਸੇ ਵਿੱਚ ਆ ਜਾਂਦੇ ਹਨ ਤੇ ਉਨ੍ਹਾਂ ਨੂੰ ਮੰਦਰ ਦੇ ਕਮਰੇ ਵਿੱਚ ਬੰਦ ਕਰ ਦਿੰਦੇ ਹਨ। ਦੋਵਾਂ ਨੂੰ ਪੁਲਿਸ ਦੇ ਆਏ ਤੋਂ ਹੀ ਛੱਡਿਆ ਜਾਂਦਾ ਹੈ।
ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਸ਼ਹਿਰ ਦੇ ਥਾਣਾ ਸਦਰ ਵਿੱਚ ਤਾਇਨਾਤ ਏਐਸਆਈ ਸਤਨਾਮ ਸਿੰਘ (ਲਾਲ ਸ਼ਰਟ) ਤੇ ਉਸ ਦੇ ਪੁੱਤਰ (ਕਾਲੇ ਕੱਪੜੇ) ਪਿੰਡ ਸਲੇਰਣ ਦੇ ਮੰਦਰ ਵਿੱਚ ਜਾਂਦੇ ਹਨ ਤੇ ਉੱਥੇ ਮੌਜੂਦ ਲੋਕਾਂ ਨਾਲ ਉਨ੍ਹਾਂ ਦੀ ਬਹਿਸ ਹੋ ਜਾਂਦੀ ਹੈ।
ਹੁਸ਼ਿਆਰਪੁਰ: ਸ਼ਹਿਰ ਦੇ ਮੰਦਰ ਵਿੱਚ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗਾ ਜਦ ਏਐਸਆਈ ਤੇ ਉਸ ਦੇ ਪੁੱਤਰ ਨੇ ਮੰਦਰ ਵਿੱਚ ਜਾ ਕੇ ਝਗੜਾ ਕੀਤਾ। ਝਗੜੇ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮੰਦਰ ਵਿੱਚ ਹੱਲਾ ਕਰਨ 'ਤੇ ਗੁੱਸੇ ਵਿੱਚ ਆਏ ਸ਼ਰਧਾਲੂਆਂ ਤੇ ਪ੍ਰਬੰਧਕਾਂ ਨੇ ਦੋਵਾਂ ਨੂੰ ਫੜ ਕੇ ਮੰਦਰ ਦੇ ਕਮਰੇ ਵਿੱਚ ਹੀ ਬੰਦ ਕਰ ਦਿੱਤਾ।