✕
  • ਹੋਮ

ਅੰਮ੍ਰਿਤਸਰ ਦੇ ਤਸਕਰਾਂ ਕੋਲ ਕਿੱਥੋਂ ਆਏ ਲੱਖਾਂ ਦੇ ਨਵੇਂ ਨੋਟ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  18 Dec 2016 02:58 PM (IST)
ਅੰਮ੍ਰਿਤਸਰ ਦੇ ਤਸਕਰਾਂ ਕੋਲ ਕਿੱਥੋਂ ਆਏ ਲੱਖਾਂ ਦੇ ਨਵੇਂ ਨੋਟ, ਦੇਖੋ ਤਸਵੀਰਾਂ
1

ਆਈਜੀ ਐਮਐਫ ਫਾਰੂਖੀ ਮੁਤਾਬਕ 15 ਦਸੰਬਰ ਨੂੰ ਪਾਕਿ ਸਰਹੱਦ ਨੇੜਲੇ ਪਿੰਡ ਮੁਹਾਵਾ ਦਾ ਰਹਿਣ ਵਾਲਾ ਤਸਕਰ ਗੁਰਨਾਮ ਸਿੰਘ ਅੜਿੱਕੇ ਆਇਆ ਸੀ। ਇਸ ਤੋਂ ਹੋਈ ਪੁੱਛਗਿੱਛ ਦੇ ਅਧਾਰ ‘ਤੇ 2 ਹੋਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਤਸਕਰ ਅੱਜ ਹੈਰੋਇਨ ਦੀ ਡਲਿਵਰੀ ਦੇਣ ਲਈ ਜਾ ਰਹੇ ਸਨ।

2

3

ਕਾਉਂਟਰ ਇੰਟੈਲੀਜੈਂਸ ਨੇ 3 ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਮੁਤਾਬਕ ਤਸਕਰਾਂ ਤੋਂ 15 ਲੱਖ 49 ਹਜਾਰ ਦੀ ਕਰੰਸੀ ਤੇ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਕਰੰਸੀ ‘ਚ 12 ਲੱਖ ਰੁਪਏ 2000 ਦੇ ਨਵੇਂ ਨੋਟਾਂ ‘ਚ ਹਨ।

4

5

6

ਅਧਿਕਾਰੀਆਂ ਮੁਤਾਬਕ ਨੋਟਬੰਦੀ ਤੋਂ ਬਾਅਦ ਆਮ ਜਨਤਾ ਲਾਈਨਾਂ ‘ਚ ਲੱਗੀ ਹੈ, ਪਰ ਇਹਨਾਂ ਤਸਕਰਾਂ ਕੋਲ ਆਖਰ ਇੰਨੀ ਵੱਡੀ ਮਾਤਰਾ ‘ਚ ਨਵੇਂ ਕਰੰਸੀ ਨੋਟ ਕਿੱਥੋਂ ਆਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਸ ਪੂਰੇ ਗੋਰਖਧੰਦੇ ‘ਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ।

  • ਹੋਮ
  • Photos
  • ਖ਼ਬਰਾਂ
  • ਅੰਮ੍ਰਿਤਸਰ ਦੇ ਤਸਕਰਾਂ ਕੋਲ ਕਿੱਥੋਂ ਆਏ ਲੱਖਾਂ ਦੇ ਨਵੇਂ ਨੋਟ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.