ਬ੍ਰਿਟੇਨ ਦੀ ਮਸ਼ਹੂਰ ਕਾਰ ਕੰਪਨੀ ਐਸਟਨ ਮਾਰਟਿਨ ਨੇ ਲਿਆਂਦੀ ਹਵਾ ਨਾਲ ਗੱਲਾਂ ਕਰਦੀ ਕਾਰ
ਏਬੀਪੀ ਸਾਂਝਾ | 28 Oct 2018 05:14 PM (IST)
1
ਇਸ ਤੋਂ ਬਾਅਦ ਦੱਖਣੀ ਤੇ ਦੱਖਣ-ਪੂਰਬ ਵਿੱਚ ਐਸਟਨ ਮਾਰਟਿਨ ਦੀ ਵਿਕਰੀ ਮੁਖੀ ਨੈਨਸੀ ਚੇਨ ਨੇ ਕਿਹਾ ਕਿ ਕੰਪਨੀ ਭਾਰਤ ਵਿੱਚ ਹੁਣ ਕਾਫੀ ਧਿਆਨ ਦੇ ਰਹੀ ਹੈ।
2
ਕੰਪਨੀ ਦਾ ਟੀਚਾ ਹੈ ਕਿ ਆਉਣ ਵਾਲੇ ਸੱਤ ਸਾਲਾਂ ਵਿੱਚ ਸੱਤ ਨਵੇਂ ਮਾਡਲ ਭਾਰਤ ਵਿੱਚ ਉਤਾਰੇ ਜਾਣ।
3
ਇਸ ਤੋਂ ਪਹਿਲਾਂ ਸਾਲ 2016 ਵਿੱਚ ਕੰਪਨੀ ਨੇ ਡੀਬੀ 11 ਮਾਡਲ ਨੂੰ ਭਾਰਤ ਵਿੱਚ ਉਤਾਰਿਆ ਸੀ।
4
ਇਹ ਸਪੋਰਟਸ ਕਾਰ ਚਾਰ ਲੀਟਰ ਦੇ ਟਵਿੱਨ ਟਰਬੋ ਵੀ-8 ਇੰਜਣ ਨਾਲ ਲੈੱਸ ਹੈ। ਇਸ ਦੇ ਨਾਲ ਹੀ ਇਹ ਕਾਰ ਤਿੰਨ ਸੈਕੰਡ ਵਿੱਚ ਹੀ 100 ਕਿਲੋਮੀਟਰ ਫ਼ੀ ਘੰਟੇ ਦੀ ਰਫ਼ਤਾਰ ਫੜ ਸਕਦੀ ਹੈ।
5
ਬਰਤਾਨੀਆ ਦੀ ਲਗ਼ਜ਼ਰੀ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟਿਨ ਨੇ ਸ਼ੁੱਕਰਵਾਰ ਨੂੰ ਆਪਣੀ ਸਪੋਰਟਸ ਕਾਰ ਵੇਂਟੇਜ ਦਾ ਨਵਾਂ ਐਡੀਸ਼ਨ ਭਾਰਤੀ ਬਾਜ਼ਾਰ ਵਿੱਚ ਉਤਾਰ ਦਿੱਤਾ। ਕੰਪਨੀ ਨੇ ਇਸ ਦੀ ਐਕਸ ਸ਼ੋਅ-ਰੂਮ ਕੀਮਤ 2.86 ਕਰੋੜ ਰੁਪਏ ਰੱਖੀ ਹੈ।
6
ਚੇਨ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸੱਤ ਕਾਰਾਂ ਇਸੇ ਲਈ ਲਾਂਚ ਕਰ ਰਹੇ ਹਨ ਤਾਂ ਜੋ ਪਤਾ ਲੱਗੇ ਕਿ ਇਹ ਬਾਜ਼ਾਰ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ।