Asus ਦਾ ਇਹ ਲੈਪਟਾਪ ਹੋਏਗਾ ਖਾਸ
ਜਲਦ ਹੀ Asus ਦੁਨੀਆ ਦਾ ਸਭ ਤੋਂ ਹਲਕਾ 14-ਇੰਚ ਦਾ ਬਿਜਨੈੱਸ ਲੈਪਟਾਪ ਲਾਂਚ ਕਰੇਗੀ। ਅਸੂਸ ਦਾ Pro B9440 ਮਈ 2017 ਤੱਕ ਮਾਰਕਿਟ ‘ਚ ਉਪਲੱਬਧ ਹੋ ਜਾਵੇਗਾ। ਮੈਗਨੀਸ਼ਿਅਮ ਅਲਾਏ ਅਤੇ ਸੁਪਰ ਸਲਿਮ ਬੇਜੇਲਸ ਦੇ ਇਸਤੇਮਾਲ ਨਾਲ ਆਸੁਸ ਨੇ 14-ਇੰਚ ਵਾਲੀ ਇਸ ਨੋਟਬੁੱਕ ਦਾ ਭਾਰ ਸਭ ਤੋਂ ਹੇਠਲੇ ਪੱਧਰ ‘ਤੇ ਰੱਖਿਆ ਹੈ। ਇਸ ਵੇਲੇ ਘੱਟ ਭਾਰ ਵਾਲੀ ਨੋਟਬੁਕ ਨੂੰ ਲੈ ਕੇ ਕੰਪੀਟੀਸ਼ਨ ਚੱਲ ਰਿਹਾ ਹੈ।
Download ABP Live App and Watch All Latest Videos
View In Appਆਸੂਸ ਦੇ ਇਸ ਨੋਟਬੁੱਕ ਦਾ ਭਾਰ ਸਿਰਫ 1.04 ਕਿੱਲੋਗ੍ਰਾਮ ਹੈ। 14 ਇੰਚ ਦੀ ਨੋਟਬੁੱਕ ਦੇ ਬਾਵਜੂਦ ਆਸੂਸ Pro B9440 ਦੀ ਚੌੜਾਈ ਕੇਵਲ 12.46 ਇੰਚ ਹੈ। ਇਸ ਤਰ੍ਹਾਂ ਨਾਲ ਇਹ ਜ਼ਿਆਦਾਤਰ 13-ਇੰਚ ਦੀ ਸਲਿਮ ਨੋਟਬੁੱਕਸ ਨਾਲ ਮੁਕਾਬਲਾ ਕਰ ਸਕਦੀ ਹੈ। ਇਸ ‘ਚ ਫੁੱਲ ਐੱਚ. ਡੀ ਡਿਸਪਲੇ ਹੈ, ਨਾਲ ਹੀ ਸੱਤਵੀਂ ਪੀੜ੍ਹੀ ਦਾ ਇੰਟੈੱਲ ਆਈ5 ਜਾਂ ਆਈ7 ਪ੍ਰੋਸੈਸਰ ਵੀ ਮਿਲਦਾ ਹੈ।
ਇਕ ਸਟੈਂਡਰਡ ਪੁਰਾਣੇ ਯੂ.ਐੱਸ. ਬੀ ਪੋਰਟ ਦੇ ਨਾਲ ਯੂ. ਐੱਸ. ਬੀ ਟਾਈਪ-ਸੀ ਪੋਰਟ ਵੀ ਇਸ ‘ਚ ਹੈ। ਇਹ ਚੀਜ ਇਸ ਨੂੰ ਨੋਟਬੁੱਕ ਮਾਰਕੀਟ ‘ਚ ਬੇਹੱਦ ਅਟਰੈਕਟਿਵ ਬਣਾਉਂਦੀ ਹੈ। ਕੰਪਨੀ ਨੇ ਇਸ ਦੀ ਕੀਮਤ 999 ਡਾਲਰ (ਕਰੀਬ 67 ਹਜ਼ਾਰ ਰੁਪਏ) ਰੱਖੀ ਹੈ।
- - - - - - - - - Advertisement - - - - - - - - -