ਜਦੋਂ ਮੌਤ ਕਹਿਰ ਬਣਾ ਵਰ੍ਹੀ, 23 ਤੋਂ ਵੱਧ ਮਰੇ

ਇਸ ਹਾਦਸੇ ਵਿੱਚ 23 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਮੰਡੀ: ਪਠਾਨਕੋਟ-ਮੰਡੀ ਕੌਮੀ ਮਾਰਗ ‘ਤੇ 12 ਅਗਸਤ ਦੀ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਉਰਲਾ-ਜੋਗਿੰਦਰ ਨਗਰ ਨਜ਼ਦੀਕ ਕੋਟਰੋਪੀ ਵਿੱਚ ਪਹਾੜ ਦੇ ਖਿਸਕਣ ਨਾਲ ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਸਮੇਤ ਕਈ ਵਾਹਨ ਇਸ ਦੀਆਂ ਢਿੱਗਾਂ ਹੇਠ ਆ ਕੇ ਦੱਬੇ ਗਏ।
ਦੱਸਿਆ ਜਾ ਰਿਹਾ ਹੈ ਕਿ ਜਦ ਇਹ ਹਾਦਸਾ ਵਾਪਰਿਆ ਤਾਂ ਹਿਮਾਚਲ ਪ੍ਰਦੇਸ਼ ਦੀਆਂ ਦੋ ਸਰਕਾਰੀ ਬੱਸਾਂ ਕੋਟਰੋਪੀ ਨੇੜੇ ਬੀਤੀ ਰਾਤ ਚਾਹ ਪੀਣ ਲਈ ਢਾਬੇ ‘ਤੇ ਰੁਕੀਆਂ ਸਨ।
ਇਸ ਤੋਂ ਇਲਾਵਾ ਉੱਥੇ ਕੁਝ ਹੋਰ ਵਾਹਨ ਵੀ ਮੌਜੂਦ ਸਨ। ਐਚ.ਆਰ.ਟੀ.ਸੀ. ਦੀ ਇੱਕ ਬੱਸਾ ਕਟੜਾ-ਮਨਾਲੀ ਰੂਟ ‘ਤੇ ਜਾ ਰਹੀਆਂ ਸਨ ਜਿਸ ਵਿੱਚ 7 ਮੁਸਾਫਰ ਸਵਾਰ ਸਨ। ਦੂਜੀ ਬੱਸ ਚੰਬਾ ਤੋਂ ਮਨਾਲੀ ਜਾ ਰਹੀ ਸੀ, ਜਿਸ ਵਿੱਚ ਤਕਰੀਬਨ 45 ਸਵਾਰੀਆਂ ਸਨ।
ਇਹ ਬੱਸ ਢਿੱਗਾਂ ਡਿੱਗਣ ਦੇ ਨਾਲ ਤਕਰੀਬਨ ਇੱਕ ਕਿਲੋਮੀਟਰ ਹੇਠਾਂ ਖਾਈ ਵਿੱਚ ਵਹਿ ਗਈ।
ਹਾਦਸੇ ਕਾਰਨ ਮੰਡੀ-ਕੁੱਲੂ ਮਾਰਗ ਦੇ ਪੂਰੀ ਤਰ੍ਹਾਂ ਬੰਦ ਹੋ ਜਾਣ ਕਾਰਨ ਇਸ ਮਾਰਗ ਦੀ ਸਾਰੀ ਆਵਾਜਾਈ ਬਾਰਸਤਾ ਕਮਾਦ-ਕੋਟਲਾ-ਕੁੱਲੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ।