ਸਾਲ 2018 ’ਚ ਦੁਨੀਆ ਦੀਆਂ ਇਨ੍ਹਾਂ ਦਿੱਗਜ ਹਸਤੀਆਂ ਕਿਹਾ ਅਲਵਿਦਾ

ਹਾਲੀਵੁੱਡ ਅਮਰੀਕਨ ਅਦਾਕਾਰਾ ਸ਼ਾਰਲਟ ਰੇ ਦੀ 92 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਕਾਮੇਡੀਅਨ ਤੇ ਗਾਇਕਾ ਵੀ ਸਨ, ਜਿਨ੍ਹਾਂ 6 ਦਹਾਕੇ ਕੰਮ ਕੀਤਾ।
ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਵੀਐਸ ਨਾਇਪਾਲ ਦਾ 85 ਸਾਲ ਦੀ ਉਮਰ ਵਿੱਚ 12 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਇਨ੍ਹਾਂ ਨੂੰ ਸਾਹਿਤਕ ਖੇਤਰ ਵਿੱਚ ਨੋਬਲ ਪੁਰਸਕਾਰ ਵੀ ਮਿਲਿਆ ਹੈ।
ਗੌਡਫਾਦਰ ਅਦਾਕਾਰ ਤੇ ਜੈਜ ਸਿੰਗਰ ਨਾਰਗਨ ਕਿੰਗ ਦੀ 87 ਸਾਲ ਦੀ ਉਮਰ ਵਿੱਚ ਲਿੰਫੋਮਾ ਕੈਂਸਰ ਕਰਕੇ ਮੌਤ ਹੋ ਗਈ।
ਦੁਨੀਆ ਭਰ ਵਿੱਚ ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਾ ਦਿਲ ਜਿੱਤਣ ਵਾਲੀ ਅਮਰੀਕਨ ਹਾਲੀਵੁੱਡ ਗਾਇਕਾ ਅਰੇਥਾ ਫਰੈਂਕਲਿਨ ਦਾ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅਰੀਥਾ ਨੂੰ ‘ਕੁਈਨ ਆਫ ਸੋਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਅਰੇਥਾ ਨੂੰ ਐਡਵਾਂਸ ਸਟੇਜ ਦਾ ਪੈਂਕਰੀਆਟਿਕ ਕੈਂਸਰ ਸੀ।
ਬੀਤੇ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਵਾਂਗ ਦੁਨੀਆ ਦੀਆਂ ਕਈ ਦਿੱਗਜ ਹਸਤੀਆਂ ਹਨ, ਜਿਨ੍ਹਾਂ 2018 ਵਿੱਚ ਸਭ ਨੂੰ ਅਲਵਿਦਾ ਕਹਿੰਦਿਆਂ ਆਖਰੀ ਸਾਹ ਲਿਆ।