ਪਹਿਲਾਂ ਤੋਂ ਵੀ ਬਿਹਤਰੀਨ ਹੋਈ Audi A4 ਫੇਸਲਿਫਟ, ਜਾਣੋ ਕੀ ਹਨ ਨਵੇਂ ਫੀਚਰ
ਭਾਰਤ ਵਿੱਚ ਔਡੀ ਏ4 'ਚ 1.4 ਲੀਟਰ ਟਰਬੋਚਾਰਜਿਡ ਪੈਟਰੋਲ ਤੇ 2.0 ਲੀਟਰ ਡੀਜ਼ਲ ਇੰਜਣ ਦਾ ਵਿਕਲਪ ਰੱਖਿਆ ਗਿਆ ਹੈ।
ਯੂਰੋਪੀਅ ਬਾਜ਼ਾਰ ਵਿੱਚ ਔਡੀ ਏ4 ਨੂੰ 6 ਇੰਜਣ ਵਿਕਲਪਾਂ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 3 ਇੰਜਣ 12 ਵੋਲਟ ਮਾਈਲਡ ਹਾਈਬ੍ਰਿਡ ਤਕਨੀਕ ਨਾਲ ਆਉਣਗੇ।
ਔਡੀ ਏ4 ਫੇਸਲਿਫਟ ਵਿੱਚ ਟ੍ਰੈਫਿਕ ਲਾਈਟਾਂ ਦੀ ਜਾਣਕਾਰੀ ਦੇਣ ਵਾਲੇ ਕੁਨੈਕਟ ਤੇ ਕੁਨੈਕਟ ਪਲੱਸ ਵਰਗੇ ਆਧੁਨਿਕ ਫੀਚਰ ਵੀ ਦਿੱਤੇ ਗਏ ਹਨ।
ਇੰਟੀਰੀਅਰ ਦੀ ਗੱਲ ਕੀਤੀ ਜਾਏ ਤਾਂ ਇਸਦੇ ਕੈਬਿਨ ਦਾ ਲੇਆਊਟ ਪਹਿਲਾਂ ਵਰਗਾ ਹੀ ਹੈ ਪਰ 10.1 ਇੰਚ ਦਾ ਨਵਾਂ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਿੱਚ ਕੁਝ ਆਧੁਨਿਕ ਤਕਨੀਕ ਨੂੰ ਸ਼ਾਮਲ ਕੀਤਾ ਹੈ। ਵਾਇਸ ਕੰਟਰੋਲ ਸਿਸਟਮ ਵੀ ਅਪਡੇਟ ਕੀਤਾ ਗਿਆ ਹੈ।
ਕੰਪਨੀ ਨੇ ਏ4 ਸੇਡਾਨ ਦੇ ਬਾਹਰੀ ਡਿਜ਼ਾਈਨ ਵਿੱਚ ਮਾਮੂਲੀ ਫੇਰਬਦਲ ਕੀਤਾ ਹੈ। ਕਾਰ ਦੀ ਫਰੰਟ ਗ੍ਰਿੱਲ ਨੂੰ ਪਹਿਲਾਂ ਨਾਲੋਂ ਜ਼ਿਆਦਾ ਚੌੜਾ ਰੱਖਿਆ ਗਿਆ ਹੈ। ਕਾਰ ਦੇ ਹੈਂਡਲੈਂਪ ਦਾ ਡਿਜ਼ਾਈਨ ਵੀ ਨਵਾਂ ਹੈ।
ਕੰਪਨੀ ਮੁਤਾਬਕ ਇਸ ਨੂੰ ਸਿਰਫ ਆਰਡਰ ਦੇ ਕੇ ਹੀ ਤਿਆਰ ਕੀਤਾ ਜਾਏਗੀ। ਅੰਦਾਜ਼ੇ ਮੁਤਾਬਕ ਇਸ ਨੂੰ 2019 ਦੇ ਅਖ਼ੀਰ ਤਕ ਭਾਰਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
ਔਡੀ ਨੇ ਏ4 ਫੇਸਲਿਫਟ ਨੂੰ ਫਿਰ ਤੋਂ ਅਪਡੇਟ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਕਾਰ ਵਿੱਚ ਕੁਝ ਅਹਿਮ ਫੀਚਰ ਸ਼ਾਮਲ ਕੀਤੇ ਹਨ। ਔਡੀ ਏ4 ਫੇਸਲਿਫਟ ਨੂੰ ਫਿਲਹਾਲ ਯੂਰੋਪ ਵਿੱਚ ਪੇਸ਼ ਕੀਤਾ ਗਿਆ ਹੈ।