Audi ਵੱਲੋਂ ਨਵੀਂ ਇਲੈਕਟ੍ਰਿਕ SUV ਪੇਸ਼, ਇੱਕ ਵਾਰ ਦੇ ਚਾਰਜ ’ਤੇ ਚੱਲੇਗੀ 500 ਕਿਲੋਮੀਟਰ
ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿਰਫ 30 ਮਿੰਟ ਵਿੱਚ 80 ਫੀਸਦੀ ਚਾਰਜ ਕੀਤੀ ਜਾ ਸਕਦੀ ਹੈ।
ਇਸ ਨੂੰ AC ਹੋਮ ਚਾਰਜ ਜਾਂ DC ਰੈਪਿਡ ਚਾਰਜ ਦਾ ਇਸਤੇਮਾਲ ਕਰਕੇ ਵਾਇਰਲੈਸ ਤਰੀਕੇ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਇਸ ਵਿੱਚ ਤਿੰਨ ਮੋਟਰ ਦਿੱਤੇ ਗਏ ਹਨ। ਇਹ ਦੀ ਪਾਵਰ 503HP ਹੈ ਤੇ ਇਹ 800Nm ਦੀ ਟਾਰਕ ਜਨਰੇਟ ਕਰਦੀ ਹੈ।
Audi E-tron Sportback ਨੂੰ ਈ-ਟ੍ਰਾਨ ਕਵਾਟ੍ਰੋ ਵਾਲੇ ਪਲੇਟਫਾਰਮ ’ਤੇ ਬਣਾਇਆ ਗਿਆ ਹੈ। ਇਸ ਵਿੱਚ ਈ-ਟ੍ਰਾਨ ਕਵਾਟ੍ਰੋ ਵਾਲਾ ਹੀ ਇੰਝਣ ਹੋਏਗਾ। ਇਹ 4 ਸੀਟਾਂ ਵਾਲੀ ਐਸਯੂਵੀ ਹੈ। ਇਸ ਵਿੱਚ ਡਿਜੀਟਲ ਰੀਅਰ ਵਿਊ ਕੈਮਰਾ, 23 ਇੰਚ ਅਲਾਏ ਵ੍ਹੀਲਜ਼, ਐਲਈਡੀ ਫੁਲ-ਬੀਮ ਹੈਡਲਾਈਟਸ, ਨਵੇਂ ਡੀਆਰਐਲ ਤੇ ਐਲਈਡੀ ਟੇਲ ਲੈਂਪਜ਼ ਹੋਣਗੀਆਂ।
ਲਗਜ਼ਰੀ ਕਾਰ ਨਿਰਮਾਤਾ ਕੰਪਨੀ Audi ਨੇ ਜਿਨੇਵਾ ਮੋਟਰ ਸ਼ੋਅ ਵਿੱਚ ਆਪਣੀ ਨਵੀਂ ਕੂਪੇ ਸਟਾਈਲ ਵਾਲੀ ਇਲੈਕਟ੍ਰਿਕ ਐਸਯੂਵੀ E-tron Sportback ਪ੍ਰੋਟੋਟਾਈਪ ਦੀ ਘੁੰਡ ਚੁਕਾਈ ਕੀਤੀ। ਸੰਤਰੀ ਰੰਗ ਦੇ ਫਿਨਿਸ਼ ਵਿੱਚ ਪੇਸ਼ ਕੀਤੀ ਗਈ ਇਸ ਇਲੈਕਟ੍ਰਿਕ ਐਸਯੂਵੀ ਦਾ ਪ੍ਰੋਡਕਸ਼ਨ ਵਰਸ਼ਨ ਵੀ ਲਗਪਗ ਇਸੇ ਲੁਕ ਵਿੱਚ ਆਏਗਾ।