Audi ਨੇ ਉਤਾਰਿਆ Q7 ਦਾ ਫੇਸਲਿਫਟ ਵਰਸ਼ਨ, ਕੀਤੇ ਅਹਿਮ ਬਦਲਾਅ
ਸਾਰੇ ਇੰਝਣਾਂ ਨਾਲ 8-ਸਪੀਡ ਆਟੋਮੈਟਿਕ ਗੀਅਰਬਾਕਸ ਮਿਲਣਗੇ, ਜੋ ਸਾਰੇ ਪਹੀਆਂ 'ਤੇ ਪਾਵਰ ਸਪਲਾਈ ਕਰਨਗੇ।
ਫੇਸਲਿਫਟ Q7 ਦੋ ਡੀਜ਼ਲ ਤੇ ਇੱਕ ਪੈਟਰੋਲ ਇੰਝਣ ਵਿੱਚ ਮਿਲੇਗੀ। ਲਾਂਚ ਵੇਲੇ ਕੰਪਨੀ ਇਸ ਦਾ ਪਲੱਗਇਨ ਹਾਈਬ੍ਰਿਡ ਵਰਸ਼ਨ ਵੀ ਪੇਸ਼ ਕਰੇਗੀ।
ਕੈਬਿਨ ਦਾ ਲੇਅਆਊਟ Q3 ਦੀ ਯਾਦ ਦਿਵਾਉਂਦਾ ਹੈ। ਇਸ ਵਿੱਚ 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, 4-ਜ਼ੋਨ ਕਲਾਈਮੇਟ ਕੰਟਰੋਲ, ਬੈਂਗ ਐਂਡ ਓਲਫਸਨ 3D ਐਡਵਾਂਸ ਸਾਊਂਡ ਸਿਸਟਮ ਤੇ ਏਅਰ ਸਸਪੈਂਸ਼ਨ ਵਰਗੇ ਫੀਚਰ ਦਿੱਤੇ ਗਏ ਹਨ।
। ਇੱਥੇ ਵੀ ਕੰਪਨੀ ਨੇ ਟ੍ਰਾਈ ਏਰੋ ਸ਼ੇਪ ਅਲਾਈਨਮੈਂਟ ਤੇ ਹੇਠਾਂ ਵੱਲ ਕ੍ਰੋਮ ਪੱਟੀ ਦਿੱਤੀ ਹੈ ਜੋ ਇਸ ਨੂੰ ਹੋਰ ਆਕਰਸ਼ਕ ਤੇ ਦਮਦਾਰ ਬਣਾਉਂਦੀ ਹੈ।
ਕਾਰ ਦੇ ਪਿਛਲੇ ਵਾਲੇ ਹਿੱਸੇ ਵੱਲ ਜੇ ਧਿਆਨ ਮਾਰਿਆ ਜਾਏ ਤਾਂ ਇੱਥੇ ਆਇਤਾਕਾਰ ਸ਼ੇਪ ਵਾਲੇ ਟੇਲਲੈਂਪ ਦਿੱਤੇ ਗਏ ਹਨ।
ਕਾਰ ਦੇ ਫਰੰਟ ਬੰਪਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਏਅਰਡੈਮ ਨੂੰ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜੋ ਗ੍ਰਿੱਲ ਦੇ ਦੋਵੇਂ ਪਾਸੇ ਦਿੱਤੇ ਗਏ ਹਨ।
ਫੇਸਲਿਫਟ Q7 ਦਾ ਡਿਜ਼ਾਈਨ ਔਡੀ Q3 ਤੇ Q8 ਤੋਂ ਪ੍ਰੇਰਿਤ ਹੈ। ਇਸ ਵਿੱਚ ਅੱਗੇ ਵੱਲ ਸਿੰਗਲ ਫਰੇਮ ਔਕਟਾਗੋਨਲ ਗ੍ਰਿਲ ਦਿੱਤੀ ਗਈ ਹੈ, ਜਿਸ ਵਿੱਚ ਖੜੀਆਂ ਪੱਟੀਆਂ ਲੱਗੀਆਂ ਹਨ। ਗ੍ਰਿੱਲ ਦੇ ਦੋਵਾਂ ਪਾਸੇ ਟ੍ਰਾਈ-ਏਰੋ ਸ਼ੇਪ ਵਾਲੇ ਡੇ-ਟਾਈਮ ਰਨਿੰਗ ਐਲਈਡੀ ਲਾਈਟਾਂ ਨਾਲ ਨਵੀਆਂ ਐਲਈਡੀ ਹੈਂਡਲੈਂਪ ਦਿੱਤੀਆਂ ਗਈਆਂ ਹਨ।
ਮੌਜੂਦਾ ਔਡੀ Q7 ਦੀ ਕੀਮਤ 78.1 ਤੋਂ 85.28 ਲੱਖ ਰੁਪਏ ਵਿਚਾਲੇ ਹੈ। ਭਾਰਤ ਵਿੱਚ ਇਸ ਦਾ ਮੁਕਾਬਲਾ ਮਰਸਿਡੀਜ਼ ਬੈਂਜ਼ ਜੀਐਲਈ, BMW X5, ਵੋਲਵੋ XC90 ਤੇ ਰੇਂਜ ਰੋਵਰ ਵੇਲਾਰ ਨਾਲ ਹੋਏਗਾ।
ਔਡੀ ਨੇ ਆਪਣੀ Q7 ਫੇਸਲਿਫਟ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਦੇ ਡਿਜ਼ਾਈਨ ਤੇ ਫੀਚਰ ਵਿੱਚ ਕਈ ਅਹਿਮ ਬਦਲਾਅ ਕੀਤੇ ਗਏ ਹਨ। ਭਾਰਤ ਵਿੱਚ ਇਸ ਨੂੰ 2020 ਵਿੱਚ ਲਾਂਚ ਕੀਤਾ ਜਾਏਗਾ। ਇਹ ਮੌਜੂਦਾ ਮਾਡਲ ਤੋਂ ਮਹਿੰਗੀ ਹੋ ਸਕਦੀ ਹੈ।