ਔਡੀ ਨੇ ਅਮੇਜ਼ਨ ਨਾਲ ਭਾਈਵਾਲੀ ਕਰ ਲਿਆਂਦੀ ਪਹਿਲੀ ਇਲੈਕਟ੍ਰੌਨਿਕ SUV
ਉੱਧਰ ਟੈਸਲਾ ਨੇ ਆਪਣੇ ਦਮ ’ਤੇ ਸੁਪਰਚਾਰਜਰ ਚਾਰਜਿੰਗ ਸਿਸਟਮ ਦੇ ਇਕੱਲੇ ਉੱਤਰੀ ਅਮਰੀਕਾ ਵਿੱਚ 11 ਹਜ਼ਾਰ ਚਾਰਜਰ ਵੇਚੇ ਹਨ। ਇਸ ਦੇ ਨਾਲ ਹੀ ਫੌਕਵੈਗਨ ਅਗਲੇ ਸਾਲ 2 ਹਜ਼ਾਰ ਚਾਰਜਰ ਉਪਲੱਬਧ ਕਰਾਏਗੀ। (ਤਸਵੀਰਾਂ- ਔਡੀ)
ਕੰਪਨੀ ਪੂਰੇ ਯੂਰਪ ਵਿੱਚ ਵਾਹਨਾਂ ’ਚ ਲੱਗੇ ਸ਼ੀਸ਼ੇ ਦੀ ਬਜਾਏ ਕੈਮਰੇ ਵਰਤੇਗੀ।
ਇਸ ਚਾਰਜਿੰਗ ਸਿਸਟਮ ਦੀ ਕੀਮਤ 72,925 ਰੁਪਏ ਹੋਏਗੀ।
ਔਡੀ ਨੇ ਕਾਰ ਦੀ ਸੇਲ ਲਈ ਅਮੇਜ਼ਨ ਨੂੰ ਆਪਣਾ ਭਾਈਵਾਲ ਬਣਾਇਆ ਹੈ। ਅਮੇਜ਼ਨ ਕਾਰਾਂ ਲਈ ਚਾਰਜਿੰਗ ਸਿਸਟਮ ਵੇਚੇਗਾ ਤੇ ਘਰ ਬੈਠੇ ਮਕੈਨਿਕ ਦੀ ਸੁਵਿਧਾ ਦਏਗਾ।
ਇਹ ਕਾਰ ਇਲੈਕਟ੍ਰਾਨਿਕ ਵਹੀਕਲ ਬਾਜ਼ਾਰ ਦਾ ਵਿਸਤਾਰ ਕਰਨ ਲਈ ਉਤਾਰੀ ਗਈ ਹੈ।
ਇਸ ਕਾਰ ਦੀ ਸਿੱਧੀ ਟੱਕਰ ਅਮਰੀਕਨ ਬੈਸਟ ਕੰਪਨੀ ਟੈਸਲਾ ਨਾਲ ਹੋਏਗੀ। ਔਡੀ ਈ ਟ੍ਰਾਨ ਇੱਕ ਤਰ੍ਹਾਂ ਦੀ SUV ਕਾਰ ਹੋਏਗੀ। ਅਗਲੇ ਸਾਲ ਇਸ ਨੂੰ ਅਮਰੀਕਾ ਦੇ ਬਾਜ਼ਾਰ ’ਚ ਉਤਾਰਿਆ ਜਾਏਗਾ ਜਿਸ ਦੀ ਕੀਮਤ 5 ਲੱਖ 46 ਹਜ਼ਾਰ 937 ਰੁਪਏ ਹੋਏਗੀ। ਟੈਕਸ ਲੱਗਣ ਬਾਅਦ ਇਸ ਦੀ ਕੀਮਤ 55 ਲੱਖ 27 ਹਜ਼ਾਰ 350 ਰੁਪਏ ਹੋਏਗੀ।
ਜਰਮਨ ਲਗਜ਼ਰੀ ਕਾਰ ਬ੍ਰਾਂਡ ਔਡੀ ਨੇ ਸੋਮਵਾਰ ਨੂੰ ਆਪਣੀ ਪਹਿਲੀ ਇਲੈਟ੍ਰੌਨਿਕ ਕਾਰ ਈ-ਟ੍ਰਾਨ ਲਾਂਚ ਕੀਤੀ। ਇਸ ਮਾਡਲ ਲਈ ਕੰਪਨੀ ਨੇ ਅਮੇਜ਼ਨ ਡਾਟ ਕਾਮ ਨਾਲ ਭਾਈਵਾਲੀ ਵੀ ਕੀਤੀ ਹੈ।