ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ
ਆਸਟ੍ਰੇਲੀਆ 'ਏ' ਟੀਮ ਨੂੰ ਲਗਾਤਾਰ ਝਟਕੇ ਲਗਦੇ ਰਹੇ ਪਰ ਬੈਨਕਰਾਫਟ ਨੇ ਰਨ ਬਣਾਉਣ ਦਾ ਸਿਲਸਿਲਾ ਜਾਰੀ ਰਖਿਆ। ਬੈਨਕਰਾਫਟ ਨੇ 151 ਗੇਂਦਾਂ 'ਤੇ 58 ਰਨ ਦੀ ਨਾਬਾਦ ਪਾਰੀ ਖੇਡੀ। ਆਸਟ੍ਰੇਲੀਆ 'ਏ' ਟੀਮ ਜਣੇ 7 ਵਿਕਟਾਂ 'ਤੇ 161 ਰਨ ਬਣਾ ਕਲੇ ਜਿੱਤ ਦਰਜ ਕੀਤੀ।
ਭਾਰਤੀ ਟੀਮ ਦੂਜੀ ਪਾਰੀ 'ਚ 156 ਰਨ ਹੀ ਬਣਾ ਸਕੀ। ਆਸਟ੍ਰੇਲੀਆ 'ਏ' ਟੀਮ ਨੇ ਜਿੱਤ ਦਰਜ ਕਰ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।
ਆਸਟ੍ਰੇਲੀਆ 'ਏ' ਟੀਮ ਨੇ 159 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਚ ਦੇ ਚੌਥੇ ਅਤੇ ਆਖਰੀ ਦਿਨ 4 ਵਿਕਟ 'ਤੇ 59 ਰਨ ਦੇ ਸਕੋਰ ਤੋਂ ਪਾਰੀ ਨੂੰ ਅੱਗੇ ਵਧਾਇਆ।
ਆਸਟ੍ਰੇਲੀਆ 'ਏ' ਦੇ ਸਲਾਮੀ ਬੱਲੇਬਾਜ ਕੈਮਰੂਨ ਬੈਨਕਰਾਫਟ ਦੇ ਨਾਬਾਦ ਅਰਧ-ਸੈਂਕੜੇ ਦੇ ਆਸਰੇ ਮੇਜਬਾਨ ਟੀਮ ਨੇ ਭਾਰਤ 'ਏ' ਟੀਮ ਨੂੰ ਮਾਤ ਦੇ ਦਿੱਤੀ।
ਆਸਟ੍ਰੇਲੀਆ 'ਏ' ਨੇ ਮੈਚ 3 ਵਿਕਟਾਂ ਨਾਲ ਜਿੱਤਿਆ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ 'ਏ' ਟੀਮ ਨੇ ਇਸ 3 ਮੈਚਾਂ ਦੀ ਅਨਆਫੀਸ਼ੀਅਲ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।
ਗੁਲਾਬੀ ਗੇਂਦ ਨਾਲ ਖੇਡੇ ਗਏ ਇਸ ਲੋ ਸਕੋਰਿੰਗ ਮੈਚ 'ਚ ਭਾਰਤ 'ਏ' ਟੀਮ ਨੇ ਪਹਿਲੀ ਪਾਰੀ 'ਚ 230 ਰਨ ਬਣਾਏ। ਜਵਾਬ 'ਚ ਆਸਟ੍ਰੇਲੀਆ 'ਏ' ਦੀ ਪਹਿਲੀ ਪਾਰੀ 227 ਰਨ 'ਤੇ ਹੀ ਸਿਮਟ ਗਈ।