ਆਸਟਰੇਲੀਆ 'ਚ ਅੱਗ ਦਾ ਕਹਿਰ, 24 ਲੋਕਾਂ ਦੀ ਮੌਤ, ਸੈਂਕੜੇ ਘਰ ਸੜ ਕੇ ਸੁਆਹ
ਕਈ ਜੰਗਲੀ ਜਾਨਵਰਾਂ ਨੂੰ ਏਅਰ ਲਿਫਟ ਕਰ ਕੇ ਬਚਾਇਆ ਗਿਆ ਹੈ।
ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿੱਚ ਲੱਗੀ ਅੱਗ ਭਿਆਨਕ ਹੁੰਦੀ ਜਾ ਰਹੀ ਹੈ।
ਇਸ ਵੱਡੀ ਅੱਗ ਨਾਲ ਨਾ ਸਿਰਫ ਇਨਸਾਨ ਬਲਕਿ ਜਾਨਵਰਾਂ ਦੀ ਜਾਨ ਵੀ ਖ਼ਤਰੇ ਵਿੱਚ ਪੈ ਗਈ ਹੈ।
ਐਨਐਸਡਬਲਯੂ ਪ੍ਰੀਮੀਅਰ ਗਲੇਡਜ਼ ਬੇਰੀਜਿਕਲਿਅਨ ਨੇ ਕਿਹਾ, ਅੱਜ ਸਾਡਾ ਧਿਆਨ ਸਿਰਫ ਅੱਗ ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਬਚਾਉਣ ਵੱਲ ਨਹੀਂ, ਬਲਕਿ ਨੁਕਸਾਨ ਦੀ ਭਰਪਾਈ ਕਰਨਾ ਹੈ।
ਸਤੰਬਰ ਤੋਂ ਲੈ ਕੇ ਅੱਗ ਨਾਲ ਸੜੇ ਘਰਾਂ ਦੀ ਗਿਣਤੀ 1,500 ਹੋ ਗਈ ਹੈ ਅਤੇ ਅੰਦਾਜ਼ਨ 43 ਕਰੋੜ ਆਸਟਰੇਲੀਆਈ ਡਾਲਰ (29.9 ਕਰੋੜ ਡਾਲਰ) ਹੈ।
ਐਨਐਸਡਬਲਯੂ ਰੂਰਲ ਫਾਇਰ ਸਰਵਿਸ ਦੇ ਪ੍ਰਮੁੱਖ, ਸ਼ੇਨ ਫਿਟਜ਼ਮਿੰਸ ਨੇ ਕਿਹਾ, ਸਾਨੂੰ ਲਗਦਾ ਹੈ ਕਿ ਕੱਲ੍ਹ (ਸ਼ਨੀਵਾਰ) ਅੱਗ ਨੇ ਸੈਂਕੜੇ ਘਰ ਨਸ਼ਟ ਕਰ ਦਿੱਤੇ।
ਦੱਖਣ-ਪੂਰਬੀ ਆਸਟਰੇਲੀਆ ਵਿੱਚ ਪਿਛਲੇ ਹਫਤੇ ਤਕਰੀਬਨ 500 ਘਰ ਸੜ ਕੇ ਸਵਾਹ ਹੋ ਗਏ। ਲੋਕਾਂ ਨੇ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਦਿੱਤਾ ਹੈ।
ਪੱਛਮੀ ਸਿਡਨੀ ਵਿੱਚ ਸਭ ਤੋਂ ਵੱਧ ਤਾਪਮਾਨ ਪੈਨਰਿਥ ਵਿੱਚ 48.9 ਡਿਗ੍ਰੀ ਸੈਲਸੀਅਸ ਦਰਜ ਕੀਤਾ ਗਿਆ।
ਨਿਊ ਸਾਉਥ ਵੇਲਜ਼ (ਐਨਐਸਡਬਲਯੂ), ਵਿਕਟੋਰੀਆ ਅਤੇ ਦੱਖਣੀ ਆਸਟਰੇਲੀਆ ਪ੍ਰਾਂਤਾਂ ਵਿੱਚ ਸ਼ਨੀਵਾਰ ਨੂੰ ਤੇਜ਼ ਹਵਾਵਾਂ ਕਾਰਨ ਅੱਗ ਹੋਰ ਵਧੀ ਹੈ ਅਤੇ ਇਥੋਂ ਦਾ ਤਾਪਮਾਨ 40 ਡਿਗਰੀ ਤੋਂ ਵੀ ਵੱਧ ਹੈ।
ਅੱਗ ਬੁਝਾਉਣ ਲਈ ਹੈਲੀਕਾਪਟਰਾਂ ਅਤੇ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਇਸ ਨਾਲ ਜੰਗਲਾਂ ਵਿੱਚ ਪਾਣੀ ਛਿੜਕਿਆ ਜਾ ਰਿਹਾ ਹੈ।
ਦੇਸ਼ ਦੇ ਦੱਖਣੀ ਹਿੱਸੇ ਵਿੱਚ ਜੰਗਲਾਂ ਵਿੱਚ ਅਜੇ ਵੀ ਅੱਗ ਬਲ ਰਹੀ ਹੈ। ਕਈ ਜੰਗਲੀ ਜਾਨਵਰ ਵੀ ਅੱਗ ਦੀ ਲਪੇਟ ਵਿੱਚ ਆ ਗਏ ਹਨ।
ਸਤੰਬਰ ਤੋਂ ਲੱਗੀ ਜੰਗਲੀ ਅੱਗਾਂ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਇਨ੍ਹਾਂ ਵਿਚੋਂ, 13 ਲੋਕਾਂ ਦੀ ਮੌਤ ਤਾਂ ਸਿਰਫ 2019 ਦੇ ਆਖਰੀ ਹਫ਼ਤੇ ਤੋਂ ਹੁਣ ਤੱਕ ਹੋਈ ਹੈ।
ਦੂਜੇ ਪਾਸੇ ਅਧਿਕਾਰੀ ਅੱਗ ਬੁਝਾਉਣ ਲਈ ਜੱਦੋਜਹਿਦ ਕਰ ਰਹੇ ਹਨ।
ਆਸਟਰੇਲੀਆ ਦੇ ਜੰਗਲਾਂ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਲੱਗੀ ਅੱਗ ਤੋਂ ਹੁਣ ਤਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਸਟਰੇਲੀਆ ਦੇ ਦੱਖਣੀ ਟਾਪੂ ਅਤੇ ਉੱਤਰੀ ਟਾਪੂ ਦੇ ਉਪਰਲੇ ਹਿੱਸੇ ਵਿੱਚ ਲੱਗੀ ਅੱਗ ਨਾਲ ਧੂੰਏ ਦੀ ਇਹ ਦੂਜੀ ਪਰਤ ਹੈ।
ਆਸਟਰੇਲੀਆ ਵਿੱਚ ਲੱਗੀ ਜੰਗਲੀ ਅੱਗ ਦੇ ਧੂੰਏ ਨਾਲ ਗੁਆਂਢੀ ਦੇਸ਼ ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਸੰਤਰੀ ਰੰਦ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਨਿਊਜ਼ੀਲੈਂਡ ਮੌਸਮ ਵਿਗਿਆਨ ਸੇਵਾ ਮੈਟਸਰਵਿਸ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਪੱਛਮੀ ਹਵਾਵਾਂ ਦਾ ਉੱਚਾ ਪੱਧਰ ਤਜ਼ਮਾਨ ਸਾਗਰ ਦੇ ਰਸਤੇ ਨਿਊਜ਼ੀਲੈਂਡ ਵਿੱਚ ਲੈ ਕੇ ਆ ਰਿਹਾ ਹੈ।
ਆਸਟਰੇਲੀਆ ਦੇ ਜੰਗਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਲੱਗੀ ਹੈ। ਅੱਗ ਇੰਨੀ ਭਿਆਨਕ ਹੈ ਕਿ ਇਸ ਦਾ ਧੂੰਆਂ ਕਈ ਕਿਲੋਮੀਟਰ ਤੱਕ ਵੇਖਿਆ ਜਾ ਸਕਦਾ ਹੈ। ਅੱਗ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 500 ਤੋਂ ਜ਼ਿਆਦਾ ਘਰ ਸੜ ਕੇ ਸੁਆਹ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ ਜੰਗਲੀ ਜਾਨਵਰ ਇਸ ਅੱਗ ਨਾਲ ਪ੍ਰਭਾਵਿਤ ਹੋਏ ਹਨ। ਅੱਗ ਨੇ ਸੈਂਕੜੇ ਹੀ ਜਾਨਵਰਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੀਆਂ ਵੇਖੋ ਇਹ ਤਸਵੀਰਾਂ।