✕
  • ਹੋਮ

104 ਸਾਲਾ ਆਸਟ੍ਰੇਲੀਆਈ ਵਿਗਿਆਨੀ ਨੇ ਮਰਜ਼ੀ ਨਾਲ ਤਿਆਗੇ ਪ੍ਰਾਣ

ਏਬੀਪੀ ਸਾਂਝਾ   |  11 May 2018 05:26 PM (IST)
104 ਸਾਲਾ ਆਸਟ੍ਰੇਲੀਆਈ ਵਿਗਿਆਨੀ ਨੇ ਮਰਜ਼ੀ ਨਾਲ ਤਿਆਗੇ ਪ੍ਰਾਣ
1

ਗੁਡਾਲ ਨੇ ਇਸ ਸਾਲ ਦੀ ਸ਼ੁਰੂਆਤਾ ਵਿੱਚ ਖ਼ੁਦ ਹੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਸੀ ਪਰ ਉਹ ਨਾਕਾਮ ਰਹੇ। ਇਸ ਤੋਂ ਬਾਅਦ ਉਨ੍ਹਾਂ ਸਵਿੱਸ ਸੰਗਠਨ ਤੋਂ ਮਦਦ ਲੈਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਸੀ ਕਿ ਜੇਕਰ ਮੈਂ ਅਜਿਹਾ ਕਰ ਪਾਉਂਦਾ ਤਾਂ ਇਹ ਸਭ ਲਈ ਸੌਖਾ ਹੁੰਦਾ, ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਤੁਹਾਨੂੰ ਦੱਸ ਦੇਈਏ ਕਿ ਖ਼ੁਦਕੁਸ਼ੀ ਕਰਨ ਵਿੱਚ ਮਦਦ ਕਰਨਾ ਜ਼ਿਆਦਾਤਰ ਦੇਸ਼ਾਂ ਵਿੱਚ ਗ਼ੈਰ ਕਾਨੂੰਨੀ ਹੈ।

2

104 ਸਾਲਾਂ ਦੇ ਇਸ ਬਜ਼ੁਰਗ ਵਿਗਿਆਨੀ ਨੇ ਕਿਹਾ ਸੀ ਕਿ ਉਨ੍ਹਾਂ ਉਮੀਦ ਹੈ ਕਿ ਇਸ ਮਾਮਲੇ ਵਿੱਚ ਲੋਕਾਂ ਦੀ ਵਧਦੀ ਰੁਚੀ ਕਰ ਕੇ ਆਸਟ੍ਰੇਲੀਆ ਤੇ ਦੂਜੇ ਦੇਸ਼ ਆਪਣੇ ਕਾਨੂੰਨ ਵਿੱਚ ਬਦਲਾਅ ਕਰਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਆਸਟ੍ਰੇਲੀਆ ਵਿੱਚ ਇਹ ਕਰ ਪਾਉਂਦੇ ਤੇ ਮੈਨੂੰ ਕਾਫੀ ਅਫ਼ਸੋਸ ਹੈ ਕਿ ਜ਼ਿੰਦਗੀ ਖ਼ਤਮ ਕਰਨ ਦੇ ਅਧਿਕਾਰ ਨਾਲ ਜੁੜੇ ਕਾਨੂੰਨੀ ਮਾਮਲਿਆਂ ਵਿੱਚ ਆਸਟ੍ਰੇਲੀਆ, ਸਵਿਟਜ਼ਰਲੈਂਡ ਤੋਂ ਪਿੱਛੇ ਹੈ।

3

ਪਰਥ ਦੇ ਐਡਿਥ ਕੋਵਨ ਯੂਨੀਵਰਸਿਟੀ ਦੇ ਰਿਸਰਚ ਐਸੋਸੀਏਟ ਗੁਡਾਲ ਇੱਕ ਹਫ਼ਤੇ ਪਹਿਲੋਂ ਆਸਟ੍ਰੇਲੀਆ ਰਵਾਨਾ ਹੋਏ ਸੀ ਤੇ ਪਰਿਵਾਰ ਨੂੰ ਮਿਲਣ ਲਈ ਫਰਾਂਸ ਦੇ ਬੋਦਰੋ ਵਿੱਚ ਰੁਕੇ ਸਨ। ਇਸ ਤੋਂ ਬਾਅਦ ਉਹ ਸੋਮਵਾਰ ਨੂੰ ਸਵਿੱਟਜ਼ਰਵਲੈਂਡ ਦੇ ਬਾਸੇਲ ਪਹੁੰਚੇ। ਉਨ੍ਹਾਂ ਕਿਹਾ ਸੀ, ਮੈਂ ਹੁਣ ਹੋਰ ਜਿਊਣਾ ਨਹੀਂ ਚਾਹੁੰਦਾ। ਮੈਂ ਖੁਸ਼ ਹਾਂ ਕਿ ਮੇਰੇ ਲਈ ਭਲਕੇ ਇਸ ਨੂੰ ਖ਼ਤਮ ਕਰਨ ਦਾ ਮੌਕਾ ਹੋਵੇਗਾ ਤੇ ਇਸ ਨੂੰ ਸੰਭਵ ਕਰਨ ਲਈ ਇੱਥੇ ਦੇ ਡਾਕਟਰਾਂ ਦੀ ਸ਼ਲਾਘਾ ਕਰਦਾਂ ਹਾਂ।

4

ਗੁਡਾਲ ਦੀ ਆਸਟ੍ਰੇਲੀਆ ਤੋਂ ਸਵਿੱਟਜ਼ਰਲੈਂਡ ਆਉਣ ਵਿੱਚ ਮਦਦ ਕਰਨ ਵਾਲੇ ਸੰਗਠਨ 'ਐਗ਼ਜ਼ਿਟ ਇੰਟਰਨੈਸ਼ਨਲ' ਦੇ ਸੰਸਥਾਪਕ ਫਿਲਿਪ ਨਿਤਸ਼ਕੇ ਨੇ ਟਵਿੱਟਰ 'ਤੇ ਲਿਖਿਆ ਕਿ ਵਿਗਿਆਨੀ ਨੇ ਸਾਂਤੀਪੂਰਨ ਤਰੀਕੇ ਨਾਲ ਆਖ਼ਰੀ ਸਾਹ ਲਏ। ਉਨ੍ਹਾਂ ਦੱਸਿਆ ਕਿ ਲਾਈਫ ਸਾਈਕਲ ਕਲੀਨਕ ਨੇ ਨੇਂਬੁਟਲ (ਇਸ ਤਰ੍ਹਾਂ ਦੀ ਆਤਮ ਹੱਤਿਆ ਲਈ ਵਰਤੀ ਜਾਣ ਵਾਲੀ ਦਵਾਈ) ਦੇ ਜ਼ਰੀਏ ਕੌਮਾਂਤਰੀ ਸਮੇਂ ਮੁਤਾਬਕ ਦਿਨ ਦੇ ਸਾਢੇ ਦਸ ਵਜੇ ਵਿਗਿਆਨੀ ਨੇ ਦਮ ਤੋੜਿਆ।

5

ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਸਵਿੱਟਜ਼ਰਲੈਂਡ ਪਹੁੰਚੇ 104 ਸਾਲਾ ਆਸਟ੍ਰੇਲੀਆਈ ਵਿਗਿਆਨੀ ਨੇ ਫਾਊਂਡੇਸ਼ਨ ਦੀ ਮਦਦ ਨਾਲ ਖ਼ੁਦਕੁਸ਼ੀ ਕਰਕੇ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੀ ਮਦਦ ਕਰਨ ਵਾਲੀ ਫਾਊਂਡੇਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਡੇਵਿਡ ਗੁਡਾਲ ਨੂੰ ਆਪਣੇ ਦੇਸ਼ ਵਿੱਚ ਖ਼ੁਦਕੁਸ਼ੀ ਲਈ ਮਦਦ ਮੰਗਣ ਤੋਂ ਰੋਕ ਦਿੱਤਾ ਗਿਆ ਸੀ। ਉਹ ਲਾਇਲਾਜ ਬਿਮਾਰੀ ਤੋਂ ਪੀੜਤ ਸੀ। ਇਸੇ ਕਾਰਨ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਕੁਝ ਅਜਿਹਾ ਨਹੀਂ ਰਿਹਾ, ਜਿਸ ਕਾਰਨ ਉਨ੍ਹਾਂ ਅੰਦਰ ਜੀਣ ਦੀ ਇੱਛਾ ਹੋਵੇ ਤੇ ਉਹ ਮਰਨਾ ਚਾਹੁੰਦੇ ਹੋਣ।

  • ਹੋਮ
  • Photos
  • ਲਾਈਫਸਟਾਈਲ
  • 104 ਸਾਲਾ ਆਸਟ੍ਰੇਲੀਆਈ ਵਿਗਿਆਨੀ ਨੇ ਮਰਜ਼ੀ ਨਾਲ ਤਿਆਗੇ ਪ੍ਰਾਣ
About us | Advertisement| Privacy policy
© Copyright@2026.ABP Network Private Limited. All rights reserved.