ਮਾਰੂਤੀ Gypsy ਦੀ ਥਾਂ ਲਵੇਗੀ Jimny, ਆਫ-ਰੋਡ ਲਈ 4X4 ਵੀਲ ਡ੍ਰਾਇਵ ਸ਼ਾਮਲ
Jimny ਦਾ 1.5 ਲੀਟਰ ਪੈਟਰੋਲ ਇੰਜਨ 100 Bhp ਵਾਲਾ ਹੈ।ਜਦੋਂ ਕਿ ਇਸ ਵਿੱਚ ਦੋਵੇਂ ਆਟੋਮੈਟਿਕ ਪਲੱਸ ਮੈਨੁਅਲ ਗਿਅਰਬਾਕਸ ਹਨ। ਡੀਜ਼ਲ ਦਾ ਕੋਈ ਵਿਕਲਪ ਨਹੀਂ ਹੈ ਅਤੇ ਭਾਰਤ ਵਿੱਚ ਇਹ ਸਿਰਫ ਪੈਟਰੋਲ ਹੋਵੇਗਾ।ਇਸ ਦਾ ਇੰਜਣ ਨਵੀਂ ਸੀਆਜ਼ ਅਤੇ ਬ੍ਰੇਜ਼ਾ ਵਾਲਾ ਹੀ ਹੈ।
Jimny ਦੀ ਲੰਬਾਈ 3.5 ਮੀਟਰ ਹੈ ਅਤੇ ਇਹ ਕਾਫ਼ੀ ਛੋਟੀ ਕਾਰ ਹੈ। ਪਰ ਇਸ ਦਾ ਡਿਜ਼ਾਇਨ ਐਸਯੂਵੀ ਵਾਲਾ ਹੈ। ਇੱਕ ਗ੍ਰਿਲ ਅਤੇ ਛੋਟੇ ਜਿਹੇ ਗੋਲ ਹੈੱਡਲੈਂਪ ਦੇ ਨਾਲ ਦੇ ਪਿਛਲੇ ਪਾਸੇ ਵੀ ਇੱਕ ਵਾਧੂ ਵੀਲ ਵੀ ਹੈ ਜੋ ਪੁਰਾਣੀ ਜਿਪਸੀ ਵਰਗਾ ਹੈ।Jimny ਮਾਰੂਤੀ ਦੀ ਜਿਪਸੀ ਵਾਂਗ 3-ਦਰਵਾਜ਼ੇ ਨਾਲ ਹੀ ਆਵੇਗੀ। ਇਹ ਇੱਕ ਚਾਰ ਸੀਟਰ ਕਾਰ ਹੈ।
ਮਾਰੂਤੀ ਦੀ ਸੰਭਾਵਨਾ ਹੈ ਕਿ ਸਾਲ ਦੇ ਅੰਤ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਇਹ ਲਾਂਚ ਕੀਤੀ ਜਾਏਗੀ ਅਤੇ ਇਹ ਮਹਿੰਦਰਾ ਥਾਰ ਨਾਲ ਮੁਕਾਬਲਾ ਕਰੇਗੀ। ਕੁੱਲ ਮਿਲਾ ਕੇ Jimny ਇੱਕ ਆਫ-ਰੋਡਰ ਐਸਯੂਵੀ ਹੈ।
Jimny ਆਫ-ਰੋਡ ਲਈ ਬੇਹਦ ਵਧੀਆ ਹੈ। ਕੱਚੀਆਂ ਸੜਕਾਂ ਤੇ ਤੁਸੀਂ ਇਸਨੂੰ ਖੂਬ ਭੱਜਾ ਸਕਦੇ ਹੋ।
ਮਾਰੂਤੀ ਨੇ ਨਵੀਂ Jimny ਭਾਰਤ ਲਈ ਪੇਸ਼ ਕੀਤਾ ਹੈ। ਮਾਰੂਤੀ ਇਸਦੇ ਲਾਂਚ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਭਾਰਤ ਵਿੱਚ ਜਿਪਸੀ ਦੀ ਜਗ੍ਹਾ ਲਵੇਗੀ। ਜਿਪਸੀ ਨੂੰ ਭਾਰਤ ਵਿੱਚ ਲੰਬੇ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਹੈ।
Jimny ਜਿਪਸੀ ਦੀ ਨਵੀਂ ਜੈਨਰੇਸ਼ਨ ਹੈ ਅਤੇ ਇੱਕ ਕਿਫਾਇਤੀ ਆਫ-ਰੋਡ ਕਾਰ ਹੈ। ਇਹ ਇੱਕ ਆਧੁਨਿਕ ਸੰਖੇਪ ਐਸਯੂਵੀ ਨਹੀਂ ਬਲਕਿ ਇੱਕ ਸਹੀ 4X4 ਵੀਲ ਡ੍ਰਾਇਵ ਐਸਯੂਵੀ ਹੈ।