Auto Expo 2020: ਮਰੂਤੀ ਸਜ਼ੂਕੀ ਇੱਕ ਹੋਰ ਧਮਾਕਾ, Futuro-e ਕਾਨਸੈਪਟ ਕਾਰ ਪੱਟੂ ਧੂੜਾਂ
ਮਾਰੂਤੀ ਸੁਜ਼ੂਕੀ ਨੇ ਫਿਊਟਰ-ਈ ਕਾਨਸੈਪਟ ਦਾ ਨਿਰਮਾਣ ਕਦੋਂ ਸ਼ੁਰੂ ਹੋਵੇਗਾ ਇਸ ਬਾਰੇ ਆਟੋ ਐਕਸਪੋ 'ਚ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਇਹ ਵੇਖਣਾ ਦਿਲਚਸਪ ਹੋਵੇਗਾ ਕਿ ਫਿਊਟਰ-ਈ ਦਾ ਉਤਪਾਦਨ ਇਸ ਕਾਨਸੈਪਟ ਨਾਲ ਕਿੰਨਾ ਮਿਲਦਾ ਜੁਲਦਾ ਹੈ।
ਹਾਲਾਂਕਿ, ਇਸ ਕਾਨਸੈਪਟ ਐਸਯੂਵੀ ਦਾ ਪ੍ਰੋਡਕਸ਼ਨ ਵਰਜ਼ਨ ਪੈਟਰੋਲ ਇੰਜਨ ਦੇ ਨਾਲ ਲਾਂਚ ਕੀਤਾ ਜਾਵੇਗਾ। ਨਾਲ ਹੀ, ਹੋਰ ਵਿਰੋਧੀ ਕੰਪਨੀਆਂ ਨੂੰ ਵੇਖਦੇ ਹੋਏ ਕੰਪਨੀ ਇਸ 'ਚ ਡੀਜ਼ਲ ਇੰਜਣ ਵੀ ਪੇਸ਼ ਕਰ ਸਕਦੀ ਹੈ।
ਇਸ ਕਾਨਸੈਪਟ ਐਸਯੂਵੀ ਦੇ ਨਾਂ ਨਾਲ 'ਈ' ਜੁੜਿਆ ਹੈ, ਜਿਸ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ ਇਲੈਕਟ੍ਰਿਕ ਐਸਯੂਵੀ ਕਾਨਸੈਪਟ ਕਾਰ ਹੈ। ਮਾਰੂਤੀ ਦਾ ਦਾਅਵਾ ਹੈ ਕਿ ਐਸਯੂਵੀ-ਕੂਪ ਹਾਈਬ੍ਰਿਡ ਤੇ ਸ਼ੁੱਧ ਇਲੈਕਟ੍ਰਿਕ ਜਿਹੇ ਪਾਵਰਟ੍ਰੇਨ ਆਪਸ਼ਨਸ ਨਾਲ ਭਵਿੱਖ ਲਈ ਤਿਆਰ ਹੈ।
ਮਾਰੂਤੀ ਫਿਊਟਰ-ਈ ਦਾ ਇੰਟੀਰੀਅਰ ਕਾਫ਼ੀ ਆਧੁਨਿਕ ਹੈ। ਡੈਸ਼ਬੋਰਡ ਦੀ ਇੱਕ ਵੱਡੀ ਸਕ੍ਰੀਨ ਹੈ। ਫਿਉਚਰੀਸਟਿਕ ਸਟੀਅਰਿੰਗ ਦੇ ਅੱਗੇ ਇੱਕ ਡਿਸਪਲੇਅ ਦਿੱਤਾ ਗਿਆ ਹੈ, ਜਿਸ 'ਚ ਡਰਾਈਵਰ ਅਤੇ ਇੰਟੀਰਿਅਰ ਲਈ ਕੰਟ੍ਰੋਲਸ ਹਨ। ਇਸ ਕੂਪ-ਸਟਾਈਲ ਦੀ ਐਸਯੂਵੀ 'ਚ ਐਮਬੀਐਂਟ ਲਾਈਟਿੰਗ ਵੀ ਮਿਲੇਗੀ। ਕਾਨਸੈਪਟ ਕਾਰ ਨੂੰ 4 ਸੀਟਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।
ਫਿਉਟਰੋ-ਈ ਮਾਰੂਤੀ ਸੁਜ਼ੂਕੀ ਦੀ ਡਿਜ਼ਾਈਨ ਟੀਮ ਨੇ ਡਿਜ਼ਾਇਨ ਕੀਤੀ ਹੈ। ਐਸਯੂਵੀ-ਕੂਪ ਸ਼ੈਪ ਵਾਲੀ ਇਹ ਕਾਨਸੈਪਟ ਕਾਰ ਨਾਲ ਮਾਰੂਤੀ ਦੀ ਖਾਸ ਮਿਡਾਈਜ਼ ਐਸਯੂਵੀ ਤੋਂ ਵੱਖਰਾ ਕਰਨ ਦੀ ਯੋਗਤਾ ਦਰਸਾਈ ਹੈ। ਰੀਅਰ ਵਿੰਡਸਕਰੀਨ ਰੈੱਕ ਫਿਉਟਰੋ-ਈ ਨੂੰ ਸਪੋਰਟੀ ਲੁੱਕ ਦਿੰਦੀ ਹੈ। ਇਸ ਤੋਂ ਇਲਾਵਾ ਕਾਰ 'ਤੇ ਸ਼ਾਰਪ ਲੁੱਕ ਵਾਲਾ ਗਲਾਸਹਾਉਸ ਤੇ ਸੰਘਣਾ ਸੀ-ਪਿਲਰ ਇਸ ਦੀ ਲੁੱਕ ਨੂੰ ਸ਼ਾਨਦਾਰ ਬਣਾਉਂਦਾ ਹੈ। ਇਹ ਕਾਨਸੈਪਟ ਕਾਰ ਸਾਹਮਣੇ ਤੋਂ ਬਹੁਤ ਬੋਲਡ ਲੱਗਦੀ ਹੈ। ਪਿਛਲੇ ਪਾਸੇ ਲੰਬੇ ਤੇ ਪਤਲੇ ਟੇਲ-ਲਾਈਟਸ ਕਾਫ਼ੀ ਯੂਨੀਕ ਹਨ।
ਆਟੋ ਐਕਸਪੋ 2020 ਦੀ ਸ਼ੁਰੂਆਤ 'ਚ ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਕਾਰ ਫਿਉਟਰੋ-ਈ ਦਿਖਾਈ ਦਿੱਤੀ। ਇਸ ਕਾਰ ਦੇ ਨਾਲ ਮਾਰੂਤੀ ਨੇ ਭਵਿੱਖ 'ਚ ਆਪਣੀਆਂ ਆਉਣ ਵਾਲੀਆਂ ਕਾਰਾਂ ਦੇ ਸਟਾਈਲਿੰਗ ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਉਟਰੋ-ਈ ਕਾਨਸੈਪਟ ਕਾਰ ਦੇ ਨਾਲ, ਮਾਰੂਤੀ ਨੇ ਵੀ ਮੱਧ-ਆਕਾਰ ਦੀ ਐਸਯੂਵੀ 'ਚ ਐਂਟਰੀ ਕੀਤੀ ਹੈ।