ਆਖਰ ਕੌਣ ਹੈ ਅਵਨੀਤ ਕੌਰ ? ਯੂ-ਟਿਊਬ, ਟਿੱਕ-ਟੌਕ, ਇਸੰਟਾਗ੍ਰਾਮ ਹਰ ਥਾਂ 'ਤੇ ਚਰਚੇ
ਅਵਨੀਤ ਕੌਰ
ਅਵਨੀਤ ਕੌਰ
ਅਵਨੀਤ ਕੌਰ
ਹੁਣ ਅਵਨੀਤ 'ਅਲਾਦੀਨ: ਨਾਮ ਤੋ ਸੁਨਾ ਹੀ ਹੋਗਾ' 'ਚ ਕੰਮ ਕਰ ਰਹੀ ਹੈ। ਇਸ ਦੇ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ।
ਆਪਣੇ ਡਾਂਸ ਨਾਲ ਲੋਕਾਂ ਨੂੰ ਆਪਣਾ ਫੈਨ ਬਣਾਉਣ ਵਾਲੀ ਅਵਨੀਤ ਕੋਰੀਓਗ੍ਰਾਫਰ ਵੀ ਰਹਿ ਚੁੱਕੀ ਹੈ। ਉਹ ਆਮਿਰ ਖ਼ਾਨ ਦੀ ਖ਼ਿਲਮ 'ਤਾਰੇ ਜ਼ਮੀਨ ਪਰ' ਤੋਂ ਫੇਮਸ ਹੋਏ ਐਕਟਰ ਦਰਸ਼ੀਲ ਸਫਾਰੀ ਦੀ ਕੋਰੀਓਗ੍ਰਾਫਰ ਪਾਟਨਰ ਬਣੀ ਸੀ।
ਅਵਨੀਤ ਨੇ ਡਾਂਸ ਸ਼ੋਅ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਬਾਅਦ ਉਹ ਕਈ ਟਵਿੀ ਸੀਰੀਅਲਸ 'ਚ ਨਜ਼ਰ ਆਈ। ਇਸ ਤੋਂ ਬਾਅਦ ਉਹ ਫ਼ਿਲਮਾਂ 'ਚ ਵੀ ਨਜ਼ਰ ਆਈ। ਹਾਲ ਹੀ 'ਚ ਅਵਨੀਤ ਨੇ ਰਾਣੀ ਮੁਖਰਜੀ ਨਾਲ 'ਮਰਦਾਨੀ-2' 'ਚ ਕੰਮ ਕੀਤਾ ਸੀ।
ਲੋਕ ਅਵਨੀਤ ਦੀ ਐਕਟਿੰਗ ਕਰਕੇ ਨਹੀਂ ਸਗੋਂ ਉਸ ਦੇ ਡਾਂਸ, ਯੂ-ਟਿਊਬ ਵੀਡੀਓ, ਟਿੱਕ-ਟੌਕ ਵੀਡੀਓ ਤੇ ਇੰਸਟਾਗ੍ਰਾਮ 'ਤੇ ਸੇਅਰ ਕੀਤੀਆਂ ਤਸਵੀਰਾਂ ਕਰਕੇ ਕਾਫੀ ਫੇਮਸ ਹੈ।
ਬਾਲੀਵੁੱਡ ਇੰਡਸਟਰੀ ਤੇ ਟੀਵੀ ਇੰਡਸਟਰੀ 'ਚ ਕਈ ਅਜਿਹੇ ਐਕਟਰ ਹਨ ਜੋ ਸਿਰਫ ਆਪਣੀ ਐਕਟਿੰਗ ਕਰਕੇ ਫੇਮਸ ਨਹੀਂ, ਸਗੋਂ ਉਹ ਆਪਣੇ ਟੈਲੇਂਟ ਕਰਕੇ ਲੋਕਾਂ ਦੀ ਪਹਿਲੀ ਪਸੰਦ ਹਨ। ਇਸ ਲਿਸਟ ਵਿੱਚ ਅਜਿਹਾ ਹੀ ਨਾਂ ਅਵਨੀਤ ਕੌਰ ਦਾ ਹੈ।