ਡਾ. ਬੀ.ਆਰ ਅੰਬੇਦਕਰ ਨੂੰ ਯਾਦ ਕਰਦਿਆਂ
ਮਰਨ ਉਪਰੰਤ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਦੇ ਸਰਬਉਚ ਨਾਗਰਿਕ ਇਨਾਮ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਗਿਆ।
1936 ਵਿੱਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ ਤੇ ਉਨਾਂ ਲੇਬਰ ਮਨਿਸਟਰ ਦੇ ਤੌਰ 'ਤੇ ਵੀ ਕੰਮ ਕੀਤਾ। 1939 ਤੋਂ 1945 ਦੇ ਕਾਰਜਕਾਲ ਦੌਰਾਨ ਕਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। ਸਰਕਾਰ ਵਿੱਚ ਆਪ ਨੇ 'ਲਾਅ ਮਨਿਸਟਰ' ਦਾ ਅਹੁਦਾ ਸੰਭਾਲਿਆ।
29 ਅਗਸਤ ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਹੀ ਕੀਤਾ। 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵੱਲੋਂ ਅਪਣਾ ਲਿਆ ਗਿਆ।
ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਹਿੰਦੂ ਧਰਮ ਦੀ ਚਾਰ ਵਰਣ ਪ੍ਰਣਾਲੀ, ਅਤੇ ਭਾਰਤੀ ਸਮਾਜ ਵਿੱਚ ਇੱਕ ਕਲੰਕ 'ਜਾਤੀ ਵਿਵਸਥਾ' ਦੇ ਵਿਰੁੱਧ ਸੰਘਰਸ਼ ਵਿੱਚ ਬਿਤਾ ਦਿੱਤਾ। ਹਿੰਦੂ ਧਰਮ ਵਿੱਚ ਮਨੁੱਖੀ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਹੈ।
ਸੰਵਿਧਾਨ ਦੇ ਘਾੜੇ ਤੇ ਦਲਿਤਾਂ ਦੇ ਮਸੀਹਾ ਕਹੇ ਜਾਂ ਵਾਲੇ ਡਾ. ਬੀ.ਆਰ ਅੰਬੇਦਕਰ ਦਾ ਅੱਜ ਦੇ ਦਿਨ 1956 ਚ ਦੇਹਾਂਤ ਹੋਇਆ ਸੀ। ਇੱਕ ਗਰੀਬ ਤੇ ਪਿਛੜੀ ਸ਼੍ਰੇਣੀ ਪਰਿਵਾਰ ਵਿੱਚ ਜਨਮੇ ਅੰਬੇਦਕਰ ਸਾਹਿਬ ਨੂੰ 'ਬਾਬਾ ਸਾਹਿਬ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।