✕
  • ਹੋਮ

ਜੈਕੀ ਸ਼ਰੌਫ ਦਾ ਮੁੰਡਾ ਟਾਈਗਰ ਛਾ ਗਿਆ, ਬੌਲੀਵੁੱਡ ਨੇ ਬੰਨ੍ਹੇ ਤਾਰੀਫਾਂ ਦੇ ਪੁਲ

ਏਬੀਪੀ ਸਾਂਝਾ   |  01 Apr 2018 01:08 PM (IST)
ਜੈਕੀ ਸ਼ਰੌਫ ਦਾ ਮੁੰਡਾ ਟਾਈਗਰ ਛਾ ਗਿਆ, ਬੌਲੀਵੁੱਡ ਨੇ ਬੰਨ੍ਹੇ ਤਾਰੀਫਾਂ ਦੇ ਪੁਲ
1

ਪਹਿਲੇ ਦਿਨ ਦੀ ਕਮਾਈ ਦੇਖਦੇ ਹੋਏ ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਦੇ ਕਿਹਾ, ਬਾਗੀ 2 ਦੀ ਪੂਰੀ ਟੀਮ ਨੂੰ ਵਧਾਈਆਂ। ਮੈਂ ਇਸ ਫਿਲਮ ਨੂੰ ਦੇਖਣ ਲਈ ਹੁਣ ਹੋਰ ਉਡੀਕ ਨਹੀਂ ਕਰ ਸਕਦਾ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।

2

ਅਰਜੁਨ ਕਪੂਰ ਨੇ ਕਿਹਾ, ਜਦੋਂ ਤੁਸੀਂ ਪੂਰੇ ਦੇਸ਼ ਦੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋ ਤਾਂ ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਤੁਹਾਡੀ ਪਾਵਰ ਪ੍ਰਦਰਸ਼ਿਤ ਕਰਦੀ ਹੈ। ਟਾਈਗਰ, ਦਿਸ਼ਾ ਤੇ ਸਾਜ਼ਿਦ ਭਾਈ ਨੇ ਜ਼ਬਰਦਸਤ ਕੰਮ ਕੀਤਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਕਮਰਸ਼ੀਅਲ ਸਿਨੇਮਾ ਕਦੇ ਖਤਮ ਨਹੀਂ ਹੋ ਸਕਦਾ।

3

ਬਾਲੀਵੁੱਡ ਸੁਪਰਸਟਾਰ ਅਨਿਲ ਕਪੂਰ ਨੇ ਫਿਲਮ ਦੀ ਕਮਾਏ ਬਾਰੇ ਟਵੀਟ ਕਰਦੇ ਕਿਹਾ, ਜੰਗਲ ਵਿੱਚ ਨਵਾਂ ਰਾਜਾ ਦਹਾੜ੍ਹਦਾ ਆ ਗਿਆ ਹੈ ਤੇ ਬਾਕਸ ਆਫਿਸ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਵਧਾਈ ਹੋਵੇ।

4

ਫਿਲਮ ਦੀ ਪਹਿਲੇ ਦਿਨ ਦੀ ਕਮਾਈ ਤੋਂ ਖੁਸ਼ ਹੋ ਕੇ ਅਕਸ਼ੇ ਕੁਮਾਰ ਨੇ ਕਿਹਾ, ਬੌਲੀਵੁੱਡ ਹੁਣ ਮਾਣ ਨਾਲ ਕਹਿ ਸਕਦਾ ਹੈ ਕਿ ਸਾਡੇ ਕੋਲ ਹੁਣ ਆਪਣੀ ਇੰਡਸਟਰੀ ਵਿੱਚ ਆਪਣਾ ਟੋਨੀ ਜਾ ਹੈ। ਤੇਰਾ ਐਕਸ਼ਨ ਜ਼ਬਰਦਸਤ ਸੀ।

5

ਟਾਈਗਰ ਸ਼ਰੌਫ ਤੇ ਦਿਸ਼ਾ ਪਾਟਨੀ ਦੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਬਾਗੀ 2' ਨੇ ਬਾਕਸ ਆਫ਼ਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਤੋਂ ਲੈ ਕੇ ਅਨਿਲ ਕਪੂਰ ਤੱਕ ਸਾਰਿਆਂ ਨੇ ਟਾਈਗਰ ਨੂੰ ਵਧਾਈ ਦਿੱਤੀ। ਅੱਗੇ ਦੇ ਸਲਾਈਡਜ਼ ਵਿੱਚ ਵੇਖੋ ਟਾਈਗਰ ਦੀ ਵੱਡੀ ਸਫਲਤਾ ਬਾਰੇ ਕਿਸ ਸਟਾਰ ਨੇ ਕੀ ਕਿਹਾ...

  • ਹੋਮ
  • Photos
  • ਖ਼ਬਰਾਂ
  • ਜੈਕੀ ਸ਼ਰੌਫ ਦਾ ਮੁੰਡਾ ਟਾਈਗਰ ਛਾ ਗਿਆ, ਬੌਲੀਵੁੱਡ ਨੇ ਬੰਨ੍ਹੇ ਤਾਰੀਫਾਂ ਦੇ ਪੁਲ
About us | Advertisement| Privacy policy
© Copyright@2026.ABP Network Private Limited. All rights reserved.