✕
  • ਹੋਮ

ਬੱਬੂ ਮਾਨ ਦੇ ਹੁਕਮਰਾਨਾਂ ਨੂੰ ਤਿੱਖੇ ਬੋਲ

ਏਬੀਪੀ ਸਾਂਝਾ   |  17 Apr 2018 05:42 PM (IST)
ਬੱਬੂ ਮਾਨ ਦੇ ਹੁਕਮਰਾਨਾਂ ਨੂੰ ਤਿੱਖੇ ਬੋਲ
1

ਬੱਬੂ ਮਾਨ ਨੇ ਆਪਣੇ ਫੇਸਬੁੱਕ ‘ਤੇ ਆਸਿਫਾ ਦੀ ਤਸਵੀਰ ਸਾਂਝੀ ਕਰਦਿਆਂ ਭਾਵੁਕ ਕਰ ਦੇਣ ਵਾਲਾ ਸੁਨੇਹਾ ਲਿਖਿਆ ਹੈ।

2

ਕਠੂਆ ‘ਚ 8 ਸਾਲ ਦੀ ਬੱਚੀ ਆਸਿਫਾ ਨਾਲ ਹੋਏ ਗੈਂਗਰੇਪ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਆਮ ਤੇ ਖਾਸ ਵਿਅਕਤੀ ਇਸ ਘਟਨਾ ਤੋਂ ਦੁਖੀ ਤੇ ਗੁੱਸੇ ‘ਚ ਹੈ।

3

ਨੰਨ੍ਹੀਂ ਬੱਚੀ ਦੇ ਹੱਕ ਵਿੱਚ ਰਲ ਕੇ ਆਵਾਜ਼ ਉਠਾਵਾਂਗੇ, ਦੋਸ਼ੀਆਂ ਨੂੰ ਹਰ ਹਾਲਤ ‘ਚ ਸੂਲੀ ‘ਤੇ ਲਟਕਾਵਾਂਗੇ।’

4

ਇਹ ਦੇਸ਼ ਦੇ ਹੁਕਮਰਾਨੋ ਤੁਹਾਡੀ ਜ਼ੁਬਾਨ ‘ਤੇ ਜ਼ਿਕਰ ਨਹੀਂ, ਨੰਨ੍ਹੇ ਮੁੰਨੇ ਬੱਚਿਆਂ ਦਾ ਤੁਹਾਨੂੰ ਕੋਈ ਫਿਕਰ ਨਹੀਂ।

5

ਬੱਬੂ ਮਾਨ ਨੇ ਲਿਖਿਆ, ‘ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ, ਅਸਮਾਨਾਂ ਨੂੰ ਛੂੰਹਦੇ ਝੰਡੇ ਲਹਿਰਾਏ ਜਾਂਦੇ ਹਨ। ਧਰਮ ਤਾਂ ਕਹਿੰਦਾ ਹਰ ਬੰਦੇ ਦੇ ਅੰਦਰ ਰੱਬ ਵੱਸਦਾ ਹੈ, ਕਿਉਂ ਧਰਮਾਂ ਜਾਤਾਂ ਦੇ ਨਾਂ ‘ਤੇ ਸਾਨੂੰ ਲੜਾਇਆ ਜਾਂਦਾ ਹੈ।

6

ਜਿੱਥੇ ਬਾਲੀਵੁੱਡ ਸਿਤਾਰੇ ਵਧ-ਚੜ੍ਹ ਕੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨਾਂ ‘ਚ ਸ਼ਾਮਲ ਹੋ ਰਹੇ ਹਨ, ਉੱਥੇ ਹੀ ਪਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ। ਇਸੇ ਲਿਸਟ ‘ਚ ਬੱਬੂ ਮਾਨ ਦਾ ਨਾਂ ਵੀ ਜੁੜ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਬੱਬੂ ਮਾਨ ਦੇ ਹੁਕਮਰਾਨਾਂ ਨੂੰ ਤਿੱਖੇ ਬੋਲ
About us | Advertisement| Privacy policy
© Copyright@2026.ABP Network Private Limited. All rights reserved.