ਬਾਹੂਬਲੀ ਦੀ ਅਦਾਕਾਰਾ ਨੂੰ ਛੇੜਿਆ ਤਾਂ ਪਿਆ ਥੱਪੜ, ਵੇਖੋ ਤਸਵੀਰਾਂ...

ਪਿਛਲੇ ਸਾਲ ਸਕਾਰਲੇਟ ਨੇ 'ਬਿੱਗ ਬਾਸ' ਫੇਮ ਪਰਵੇਸ਼ ਰਾਣਾ ਨਾਲ ਵਿਆਹ ਕਰ ਲਿਆ ਸੀ।
ਇਹ ਅਦਾਕਾਰਾ ਛੇਤੀ ਹੀ ਅਕਸ਼ੇ ਕੁਮਾਰ ਦੀ ਫ਼ਿਲਮ 'ਗੋਲਡ' ਵਿੱਚ ਵੀ ਨਜ਼ਰ ਆਵੇਗੀ, ਜਿਸ ਵਿੱਚ ਮੌਨੀ ਰਾਏ ਵੀ ਹਨ।
ਸਕਾਰਲੇਟ ਇਸ ਤੋਂ ਪਹਿਲਾਂ 'ਆਰ ਰਾਜਕੁਮਾਰ' ਵਰਗੀਆਂ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
ਇਹ ਬਾਹੂਬਲੀ ਦੇ ਉਸ ਗਾਣੇ ਦੀ ਤਸਵੀਰ ਹੈ ਜਿਸ ਵਿੱਚ ਸਕਾਰਲੇਟ ਨਜ਼ਰ ਆਈ ਸੀ।
ਫ਼ਿਲਮ ਦੇ ਨਿਰਮਾਤਾ ਸੁਰੇਸ਼ ਸ਼ਰਮਾ ਮੁਤਾਬਕ ਇੱਕ ਅਦਾਕਾਰਾ ਦੀ ਸ਼ਿਕਾਇਤ ਫ਼ਿਲਮ ਫੈਡਰੇਸ਼ਨ ਵਿੱਚ ਵੀ ਦਰਜ ਕਰਾ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਰਕਤ ਲਈ ਜੇਕਰ ਉਸ ਨੇ ਮੁਆਫ਼ੀ ਨਹੀਂ ਮੰਗੀ ਤਾਂ ਉਸ ਨੂੰ ਫ਼ਿਲਮ ਤੋਂ ਵੀ ਹਟਾ ਦਿੱਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਬਦਸਲੂਕੀ ਕਰਨ ਵਾਲੇ ਵਿਅਕਤੀ ਦਾ ਨਾਂ ਉਮਾਕਾਂਤ ਰਾਏ ਹੈ ਜਿਸ ਨੇ ਸ਼ੂਟਿੰਗ ਦੇ ਦੌਰਾਨ ਸਕਾਰਲੈੱਟ ਦੇ ਵਾਲਾਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਤੇ ਭੱਦੀ ਟਿੱਪਣੀ ਕੀਤੀ। ਇਸ ਘਟਨਾ ਤੋਂ ਬਾਅਦ ਸਕਾਰਲੈੱਟ ਸੈੱਟ ਛੱਡ ਕੇ ਚਲੀ ਗਈ।
ਸਕਾਰਲੈਟ ਇੱਕ ਬਾਲੀਵੁਡ ਫ਼ਿਲਮ 'ਹੰਸਾ-ਇੱਕ ਸੰਯੋਗ' ਦੇ ਇੱਕ ਆਈਟਮ ਗੀਤ ਦੀ ਸ਼ੂਟਿੰਗ ਲਈ ਸੈੱਟ 'ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਉੱਥੇ ਮੌਜੂਦ ਇੱਕ ਅਦਾਕਾਰ ਨੇ ਅਸ਼ਲੀਲ ਟਿੱਪਣੀ ਕੀਤੀ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੀ ਤੇ ਉਸ ਨੇ ਉਸ ਦੇ ਥੱਪੜ ਜੜ ਦਿੱਤਾ।
'ਬਾਹੂਬਲੀ': 'ਦ ਬਿਗਨਿੰਗ' ਫ਼ਿਲਮ ਦੇ ਗੀਤ ਮਨੋਹਾਰੀ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸਕਾਰਲੈਟ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਅਜਿਹੀਆਂ ਖ਼ਬਰਾਂ ਹਨ ਕਿ ਇਸ ਅਦਾਕਾਰਾ ਨਾਲ ਸ਼ੂਟਿੰਗ ਦੇ ਸੈੱਟ 'ਤੇ ਬਦਸਲੂਕੀ ਹੋਈ ਤਾਂ ਉਸ ਨੇ ਇੱਕ ਸਹਿ-ਅਦਾਕਾਰ ਨੂੰ ਥੱਪੜ ਜੜ ਦਿੱਤਾ।