✕
  • ਹੋਮ

ਬਾਲ ਟੈਂਪਰਿੰਗ 'ਤੇ ਡੇਵਿਡ ਵਾਰਨਰ ਨੇ ਕਬੂਲੀ ਗਲਤੀ, ਪ੍ਰਸ਼ੰਸਕਾਂ ਨੂੰ ਹੋਏ ਮੁਖ਼ਾਤਬ!

ਏਬੀਪੀ ਸਾਂਝਾ   |  29 Mar 2018 04:45 PM (IST)
1

ਆਸਟ੍ਰੇਲੀਆ ਦੇ ਇਸ ਸਾਬਕਾ ਉਪ ਕਪਤਾਨ ਨੇ ਕਿਹਾ, ਮੈਂ ਸਾਹ ਲੈਣਾ ਚਾਹੁੰਦਾ ਹਾਂ, ਮੈਂ ਬਰੇਕ ਲੈਣਾ ਚਾਹੁੰਦਾ ਹਾਂ ਤੇ ਮੇਰੇ ਪਰਿਵਾਰ, ਮੇਰੇ ਦੋਸਤਾਂ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦਾ ਹਾਂ। ਅਗਲੇ ਕੁਝ ਦਿਨਾਂ 'ਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ।

2

ਇਸ ਦੇ ਨਾਲ ਹੀ ਵਾਰਨਰ ਨੇ ਕਿਹਾ, 'ਮੈਂ ਸਮਝ ਸਕਦਾ ਹਾਂ ਕਿ ਇਸ ਤੋਂ ਕ੍ਰਿਕਟ ਤੇ ਉਸ ਦੇ ਫੈਂਸਜ਼ ਨੂੰ ਕਿੰਨੀ ਪ੍ਰੇਸ਼ਾਨੀ ਹੋਏ ਹੋਵੇਗੀ। ਇਹ ਉਸ ਖੇਡ 'ਤੇ ਇੱਕ ਧੱਬਾ ਹੈ, ਜਿਸ ਨੂੰ ਉਹ ਸਾਰੇ ਪਿਆਰ ਕਰਦੇ ਹਨ ਤੇ ਮੈਂ ਉਸ ਨਾਲ ਬਚਪਨ ਤੋਂ ਪਿਆਰ ਕਰਦਾ ਹਾਂ।'

3

ਪਹਿਲੀ ਵਾਰ ਆਪਣੇ ਵਿਚਾਰ ਰੱਖਣ ਵਾਲੇ ਵਾਰਨਰ ਨੇ ਕਿਹਾ, 'ਆਸਟ੍ਰੇਲੀਆ ਤੇ ਪੂਰੇ ਵਿਸ਼ਵ ਕ੍ਰਿਕਟ ਵਿੱਚ ਮੌਜੂਦ ਮੇਰੇ ਸਾਰੇ ਫੈਸ਼ਨ, ਮੈਂ ਵਾਪਸ ਸਿਡਨੀ ਆ ਰਿਹਾ ਹਾਂ। ਗ਼ਲਤੀ ਹੋਈ ਹੈ ਜਿਸ ਕਰਕੇ ਕ੍ਰਿਕਟ ਨੂੰ ਨੁਕਸਾਨ ਪਹੁੰਚਿਆ ਹੈ। ਮੈਂ ਆਪਣੀ ਗ਼ਲਤੀ ਮੰਨਦਾ ਹਾਂ ਤੇ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ।'

4

ਇਸ ਝਗੜੇ ਮਗਰੋਂ ਹੁਣ ਡੇਵਿਡ ਵਾਰਨਰ ਨੇ ਆਪਣੀ ਗੱਲ ਸਾਹਮਣੇ ਰੱਖੀ ਹੈ।

5

ਇਨ੍ਹਾਂ ਖਿਡਾਰੀਆਂ ਲਈ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਪੂਰੇ ਕ੍ਰਿਕਟ ਜਗਤ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣ ਲੋਕ ਨਾ ਦੇ ਬਰਾਬਰ ਹਨ।

6

ਸਾਬਕਾ ਕਪਤਾਨ ਸਟੀਵ ਸਮਿਥ ਤੇ ਡੇਵਿਡ ਵਾਰਨਰ ਉੱਤੇ ਕ੍ਰਿਕਟ ਆਸਟਰੇਲੀਆ ਨੇ 12 ਮਹੀਨੇ ਦਾ ਬੈਨ ਲਾਇਆ ਹੈ ਜਦੋਂਕਿ ਭਾਰਤੀ ਪ੍ਰੀਮੀਅਰ ਲੀਗ ਵਿੱਚ ਵੀ ਇਨ੍ਹਾਂ ਦੋਵਾਂ ਦੇ ਖੇਡਣ 'ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਕੈਮਰੂਨ ਬੈਨਕ੍ਰਾਫਟ ਉੱਤੇ ਵੀ 9 ਮਹੀਨੇ ਦਾ ਬੈਨ ਲਾਇਆ ਗਿਆ ਹੈ।

7

ਕ੍ਰਿਕਟ ਆਸਟਰੇਲੀਆ ਦੇ ਇਤਿਹਾਸ ਵਿੱਚ ਕਾਲੇ ਦਿਨ ਦੇ ਰੂਪ ਵਿੱਚ ਯਾਦ ਕੀਤੀ ਜਾਣ ਵਾਲੀ ਬਾਲ ਟੈਂਪਰਿੰਗ ਦੀ ਘਟਨਾ ਵਿੱਚ ਹੁਣ ਆਸਟਰੇਲੀਅਨ ਕ੍ਰਿਕਟਰਾਂ ਨੂੰ ਸਜ਼ਾ ਮਿਲ ਚੁੱਕੀ ਹੈ।

  • ਹੋਮ
  • Photos
  • ਖ਼ਬਰਾਂ
  • ਬਾਲ ਟੈਂਪਰਿੰਗ 'ਤੇ ਡੇਵਿਡ ਵਾਰਨਰ ਨੇ ਕਬੂਲੀ ਗਲਤੀ, ਪ੍ਰਸ਼ੰਸਕਾਂ ਨੂੰ ਹੋਏ ਮੁਖ਼ਾਤਬ!
About us | Advertisement| Privacy policy
© Copyright@2026.ABP Network Private Limited. All rights reserved.