ਇਸ ਅਦਾਕਾਰਾ ਦੀਆਂ ਤਸਵੀਰਾਂ ਤੁਹਾਨੂੰ ਵੀ ਕਰਨਗੀਆਂ ਵਰਕ ਆਊਟ ਕਰਨ ਲਈ ਉਤਸ਼ਾਹਿਤ

ਤਸਵੀਰਾਂ: ਇੰਸਟਾਗ੍ਰਾਮ
ਬਾਨੀ ਦੀਆਂ ਇਹ ਤਸਵੀਰਾਂ ਇਸਟਾਗ੍ਰਾਮ 'ਤੋਂ ਲਈਆਂ ਹਨ।
ਇਕ ਮਹਿਲਾ ਹੋਣ ਤੋਂ ਬਾਅਦ ਵੀ ਬਾਨੀ ਕਰਵੀ ਫਿੱਗਰ ਦੀ ਬਜਾਇ ਟੋਨਡ ਬੌਡੀ ਨੂੰ ਤਰਜੀਹ ਦੇਣਾ ਜ਼ਿਆਦਾ ਪਸੰਦ ਕਰਦੀ ਹੈ ਤੇ ਇਸ ਲਈ ਉਹ ਖੂਬ ਮਿਹਨਤ ਵੀ ਕਰਦੀ ਹੈ।
ਆਪਣੀ ਬੌਡੀ 'ਤੇ ਕਈ ਟੈਟੂ ਬਣਵਾ ਚੁੱਕੀ ਬਾਨੀ ਦੀਆਂ ਇਹ ਤਸਵੀਰਾਂ ਫਿਟ ਰਹਿਣ ਲਈ ਉਤਸ਼ਾਹਿਤ ਕਰਦੀਆਂ ਹਨ।
ਬਾਨੀ ਨੂੰ ਜਿਮ 'ਚ ਵਰਕਆਊਟ ਕਰਨਾ ਬਹੁਤ ਪਸੰਦ ਹੈ। ਆਪਣੇ ਇਸਟਾਗ੍ਰਾਮ 'ਤੇ ਬਾਨੀ ਨੇ ਜਿਮ 'ਚ ਵਰਕਆਊਟ ਕਰਦਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
ਬਾਨੀ ਜੋ ਬਿਗ ਬੌਸ ਤੋਂ ਇਲਾਵਾ ਐਮਟੀਵੀ ਦੇ ਸ਼ੋਅ 'ਰੋਡੀਜ਼' 'ਚ ਵੀ ਨਜ਼ਰ ਆ ਚੁੱਕੀ ਹੈ।
ਫਿਟਨੈਸ ਦੀ ਦੀਵਾਨੀ ਬਾਨੀ ਜੋ ਪਰਫੈਕਟ ਬੌਡੀ ਪਾਉਣ ਲਈ ਬਹੁਤ ਮਿਹਨਤ ਕਰਦੀ ਹੈ। ਬਾਨੀ ਆਪਣੇ ਸਿਕਸ ਪੈਕ ਐਬਸ ਨਾਲ ਚੰਗੇ-ਚੰਗਿਆਂ ਨੂੰ ਮਾਤ ਦਿੰਦੀ ਹੈ।
ਇਸ ਵਾਰ ਸੁਰਖੀਆਂ 'ਚ ਆਉਣ ਦੀ ਵਜ੍ਹਾ ਉਨ੍ਹਾਂ ਦੀਆਂ ਇਹ ਤਸਵੀਰਾਂ ਹਨ।
ਟੀਵੀ ਦੀ ਮਸ਼ਹੂਰ ਰਿਅਲਟੀ ਸ਼ੋਅ ਬਿੱਗ ਬੌਸ-10 ਦੀ ਮਸ਼ਹੂਰ ਉਮੀਦਵਾਰ ਬਾਨੀ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ ਬਾਨੀ ਆਪਣੀ ਫਿਟਨੈਸ ਨੂੰ ਲੈਕੇ ਕਾਫੀ ਐਕਟਿਵ ਰਹਿੰਦੀ ਹੈ।