ਕੈਸ਼ ਨਾ ਮਿਲਣ ਕਾਰਨ ਪ੍ਰੇਸ਼ਾਨ ਲੋਕਾਂ ਨੇ ਬੈਂਕ ਅੱਗੇ ਲਾਇਆ ਧਰਨਾ

ਲੋਕਾਂ ਅਨੁਸਾਰ ਬੈਂਕ ਦੇ ਮੈਨੇਜਰ ਦਾ ਵਿਵਹਾਰ ਵੀ ਗ੍ਰਾਹਕਾਂ ਨਾਲ ਠੀਕ ਨਹੀਂ ਹੈ। ਇਸ ਤਰ੍ਹਾਂ ਦੀ ਹਾਲਤ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਬਾਕੀ ਬੈਂਕਾਂ ਦੀ ਵੀ ਹੈ।
ਸ਼ਾਮ ਨੂੰ ਕੈਸ਼ ਨਾ ਹੋਣ ਦੀ ਗੱਲ ਆਖ ਕੇ ਉਨ੍ਹਾਂ ਨਾ ਵਾਪਸ ਭੇਜ ਦਿੱਤਾ ਜਾਂਦਾ ਹੈ।
ਬੈਂਕ ਦੇ ਗੇਟ ਦੇ ਬਾਹਰ ਧਰਨੇ ਉੱਤੇ ਬੈਠੇ ਲੋਕਾਂ ਦਾ ਕਹਿਣਾ ਸੀ ਕਿ ਇੱਕ ਤਾਂ ਰੋਜ਼ਾਨਾ ਸਵੇਰੇ ਉਨ੍ਹਾਂ ਨੂੰ ਬੈਂਕ ਅੱਗੇ ਕਤਾਰਾਂ ਵਿੱਚ ਖੜ੍ਹੇ ਹੋਣਾ ਪੈ ਰਿਹਾ ਹੈ।
ਲੋਕਾਂ ਦਾ ਇਲਜ਼ਾਮ ਸੀ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਬੈਂਕ ਵਿੱਚ ਕੈਸ਼ ਨਹੀਂ ਪਹੁੰਚਿਆ ਜਿਸ ਕਾਰਨ ਉਨ੍ਹਾਂ ਦੇ ਜ਼ਰੂਰੀ ਕੰਮ ਰੁਕੇ ਪਏ ਹਨ।
ਕੈਸ਼ ਦੀ ਕਮੀ ਕਾਰਨ ਦੁਖੀ ਹੋਏ ਲੋਕਾਂ ਨੇ ਅੱਜ ਧੂਰੀ ਦੇ ਸਟੇਟ ਬੈਂਕ ਆਫ਼ ਪਟਿਆਲਾ ਦੀ ਬੇਨੜਾ ਬਰਾਂਚ ਨੂੰ ਖੋਲ੍ਹਣ ਨਹੀਂ ਦਿੱਤਾ।
ਨੋਟਬੰਦੀ ਦੇ 21 ਦਿਨ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਦੀਆਂ ਦਿੱਕਤਾਂ ਘੱਟ ਨਹੀਂ ਹੋ ਰਹੀਆਂ। ਪੇਂਡੂ ਇਲਾਕਿਆਂ ਦੇ ਬੈਂਕਾਂ ਵਿੱਚ ਪੈਸੇ ਦੀ ਘਾਟ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣ ਪੈ ਰਿਹਾ ਹੈ। Atm’s ਕੈਸ਼ ਦੀ ਕਮੀ ਕਾਰਨ ਖ਼ਾਲੀ ਪਏ ਹਨ ਜਿਸ ਕਾਰਨ ਲੋਕਾਂ ਦੀਆਂ ਦਿੱਕਤਾਂ ਹੋਰ ਵਧ ਗਈਆਂ ਹਨ।