ਬਹਿਬਲ ਗੋਲੀ ਕਾਂਡ 'ਤੇ 3 ਸਾਲ ਬਾਅਦ ਵੀ ਕਿਉਂ ਨਹੀਂ ਹੋਈ ਕਾਰਵਾਈ?, ਸੰਗਤਾਂ 'ਚ ਰੋਸ
ਬਾਜਵਾ ਨੇ ਕਿਹਾ ਕਿ 14 ਅਕਤੂਬਰ, 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਸੀ।
ਇਸ ਮੌਕੇ ਕਾਂਗਰਸੀ ਲੀਡਰਾਂ ਨੇ ਪਿੰਡ ਬਹਿਬਲ ਖ਼ੁਰਦ ਵਿੱਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਸਰਾਵਾਂ ਵਿੱਚ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਆਧਾਰਤ ਚਾਰ ਮੈਂਬਰੀ ਵਫ਼ਦ ਪਿੰਡ ਬਹਿਬਲ ਖ਼ੁਰਦ ਤੇ ਸਰਾਂਵਾਂ ਦੇ ਦੋ ਨੌਜਵਾਨਾਂ ਦੀ ਬਰਸੀ ਮੌਕੇ ਪਿੰਡ ਬਹਿਬਲ ਖ਼ੁਰਦ ਤੇ ਸਰਾਂਵਾਂ ਪਹੁੰਚਿਆ। ਇਨ੍ਹਾਂ ਨੌਜਵਾਨਾਂ ਦੀ 14 ਅਕਤੂਬਰ, 2015 ਨੂੰ ਬਹਿਬਲ ਗੋਲੀ ਕਾਂਡ ਵਿੱਚ ਮੌਤ ਹੋਈ ਸੀ।
ਇੱਥੇ ਪਹੁੰਚੇ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਲਦ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ।
ਬਰਗਾੜੀ ਮੋਰਚਾ ਨੂੰ ਪੰਜਾਬੀਆਂ ਦੀ ਮਿਲੀ ਵੱਡੀ ਹਮਾਇਤ ਤੋਂ ਬਾਅਦ ਪੰਜਾਬ ਸਰਕਾਰ ਵੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਸਰਗਰਮ ਹੋ ਗਈ ਹੈ। ਸੱਤ ਅਕਤੂਬਰ ਦੇ ਰੋਸ ਮਾਰਚ ਵਿੱਚ ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਅੱਜ ਕਾਂਗਰਸ ਦੇ ਮੰਤਰੀ ਖੁਦ ਬਰਗਾੜੀ ਮੋਰਚਾ ਦੇ ਸਮਾਗਮਾਂ ਵਿੱਚ ਪਹੁੰਚੇ।
ਬਰਗਾੜੀ ਵਿਖੇ ਜੁੜੇ ਇਕੱਠ ਵਿੱਚ ਖਾਲਿਸਤਾਨੀ ਝੰਡੇ ਵੀ ਵੇਖੇ ਗਏ। ਇਨ੍ਹਾਂ ਸਮਾਗਮਾਂ ਵਿੱਚ ਅਕਾਲੀ ਦਲ ਹੀ ਨਿਸ਼ਾਨੇ 'ਤੇ ਰਿਹਾ। ਬੁਲਾਰਿਆਂ ਨੇ ਕਾਂਗਰਸ 'ਤੇ ਵੀ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਏ।
ਉਧਰ, ਬਹਿਬਲ ਕਲਾ ਗੋਲ਼ੀ ਕਾਂਡ ਵਿੱਚ ਮਾਰੇ ਗਏ ਹਰਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਬਹਿਬਲ ਖੁਰਦ ਤੇ ਸਰਾਵਾਂ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਮੌਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰ ਤਾਂ ਪਹੁੰਚੇ ਪਰ ਕਿਸੇ ਅਕਾਲੀ ਲੀਡਰ ਨੇ ਸ਼ਿਰਕਤ ਨਹੀਂ ਨਹੀਂ ਕੀਤੀ। ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੇ ਬਰਸੀ ਮੌਕੇ ਆਪਣੇ ਪੱਧਰ 'ਤੇ ਕੋਈ ਸਮਾਗਮ ਵੀ ਨਹੀਂ ਕਰਵਾਇਆ।
ਕੋਟਕਪੂਰਾ ਗੋਲ਼ੀਕਾਂਡ ਦੇ ਤਿੰਨ ਸਾਲ ਪੂਰੇ ਹੋਣ ’ਤੇ ਬਰਗਾੜੀ ਵਿੱਚ ਅੱਜ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ। ਸਿੱਖ ਸੰਗਤਾਂ ਨੇ ਇਸ ਦਿਨ ਨੂੰ ‘ਲਾਹਨਤ ਦਿਹਾੜੇ’ ਵਜੋਂ ਮਨਾਇਆ।