✕
  • ਹੋਮ

ਜ਼ਿੰਬਾਬਵੇ ਖਿਲਾਫ ਛਾ ਗਿਆ ਬਰਿੰਦਰ

ਏਬੀਪੀ ਸਾਂਝਾ   |  23 Jun 2016 03:48 PM (IST)
ਜ਼ਿੰਬਾਬਵੇ ਖਿਲਾਫ ਛਾ ਗਿਆ ਬਰਿੰਦਰ

ਪੰਜਾਬ ਦੇ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੂੰ ਲਗਾਤਾਰ ਕੀਤੇ ਚੰਗੇ ਪ੍ਰਦਰਸ਼ਨ ਸਦਕਾ ਇਸੇ ਸਾਲ ਦੀ ਸ਼ੁਰੂਆਤ 'ਚ ਓਹ ਮੌਕਾ ਮਿਲ ਗਿਆ ਜਿਸਦੀ ਇਸ ਖਿਡਾਰੀ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ। ਜਨਵਰੀ 'ਚ ਭਾਰਤ ਅਤੇ ਆਸਟ੍ਰੇਲੀਆ ਦੇ ਪਹਿਲੇ ਵਨਡੇ 'ਚ ਬਰਿੰਦਰ ਸਰਾਂ ਦੀ ਚੋਣ ਪਲੇਇੰਗ ਇਲੈਵਨ 'ਚ ਕਰ ਲਈ ਗਈ। ਪਰਥ ਦੇ ਮੈਦਾਨ ਤੇ ਬਰਿੰਦਰ ਨੇ ਭਾਰਤ ਲਈ ਡੈਬਿਊ ਕੀਤਾ।

1

ਹਾਲਾਂਕਿ ਅਭਿਆਸ ਮੈਚਾਂ 'ਚ ਬਰਿੰਦਰ ਦੇ ਪ੍ਰਭਾਵਿਤ ਕਰਨ ਤੋਂ ਬਾਅਦ ਪਹਿਲਾਂ ਹੀ ਇਹ ਆਸ ਜਤਾਈ ਜਾ ਰਹੀ ਸੀ ਕਿ ਬਰਿੰਦਰ ਨੂੰ ਪਰਥ ਦੇ ਮੈਦਾਨ ਤੇ ਮੌਕਾ ਜਰੂਰ ਮਿਲੇਗਾ। ਆਸਟ੍ਰੇਲੀਆ 'ਚ ਬਰਿੰਦਰ ਦੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਇਸ ਖਿਡਾਰੀ ਨੇ IPL 'ਚ ਸਨਰਾਈਜਰਸ ਹੈਦਰਾਬਾਦ ਲਈ ਖੇਡਦੇ ਹੋਏ ਖੂਬ ਵਾਹ-ਵਾਹੀ ਲੁੱਟੀ।

2

3

ਬਰਿੰਦਰ ਦਾ ਇਕਾਨਮੀ ਰੇਟ 4.12 ਦਾ ਰਿਹਾ ਸੀ। ਬਰਿੰਦਰ ਸਰਾਂ ਨੇ ਜ਼ਿੰਬਾਬਵੇ ਦੌਰੇ 'ਤੇ ਟੀਮ ਇੰਡੀਆ ਦੀ ਜਿੱਤ 'ਚ ਤਾਂ ਮਦਦ ਕੀਤੀ ਹੀ, ਨਾਲ ਹੀ ਭਾਰਤੀ ਕ੍ਰਿਕਟ ਫੈਨਸ ਦੇ ਦਿਲ ਵੀ ਜਿੱਤ ਲਏ।

4

ਬਰਿੰਦਰ ਨੇ ਵਨਡੇ ਮੈਚਾਂ 'ਚ ਵੀ ਦਮਦਾਰ ਖੇਡ ਵਿਖਾਇਆ ਸੀ ਅਤੇ 3 ਮੈਚਾਂ 'ਚ ਸੁੱਟੇ 24 ਓਵਰਾਂ 'ਚ 99 ਰਨ ਦੇਕੇ 4 ਵਿਕਟ ਹਾਸਿਲ ਕੀਤੇ ਸਨ।

5

IPL ਤੋਂ ਬਾਅਦ ਬਰਿੰਦਰ ਨੂੰ ਜ਼ਿੰਬਾਬਵੇ ਦੌਰੇ 'ਤੇ ਮੌਕਾ ਮਿਲਿਆ ਅਤੇ ਇਸ ਦੌਰੇ 'ਤੇ ਵੀ ਬਰਿੰਦਰ ਨੇ ਸਾਬਿਤ ਕਰ ਦਿੱਤਾ ਕਿ ਓਹ ਟੀਮ ਇੰਡੀਆ 'ਚ ਜਗ੍ਹਾ ਪੱਕੀ ਕਰਨ ਦੀ ਕਾਬਲੀਅਤ ਰਖਦਾ ਹੈ।

6

ਪੰਜਾਬ ਦੇ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੂੰ ਲਗਾਤਾਰ ਕੀਤੇ ਚੰਗੇ ਪ੍ਰਦਰਸ਼ਨ ਸਦਕਾ ਇਸੇ ਸਾਲ ਦੀ ਸ਼ੁਰੂਆਤ 'ਚ ਓਹ ਮੌਕਾ ਮਿਲ ਗਿਆ ਜਿਸਦੀ ਇਸ ਖਿਡਾਰੀ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ। ਜਨਵਰੀ 'ਚ ਭਾਰਤ ਅਤੇ ਆਸਟ੍ਰੇਲੀਆ ਦੇ ਪਹਿਲੇ ਵਨਡੇ 'ਚ ਬਰਿੰਦਰ ਸਰਾਂ ਦੀ ਚੋਣ ਪਲੇਇੰਗ ਇਲੈਵਨ 'ਚ ਕਰ ਲਈ ਗਈ। ਪਰਥ ਦੇ ਮੈਦਾਨ ਤੇ ਬਰਿੰਦਰ ਨੇ ਭਾਰਤ ਲਈ ਡੈਬਿਊ ਕੀਤਾ।

7

ਜ਼ਿੰਬਾਬਵੇ ਖਿਲਾਫ ਬਰਿੰਦਰ ਨੇ 8 ਓਵਰਾਂ 'ਚ 41 ਰਨ ਦੇਕੇ 6 ਵਿਕਟ ਝਟਕੇ। ਬਰਿੰਦਰ ਦੀ ਔਸਤ 6.83 ਦੀ ਰਹੀ ਅਤੇ ਇਕਾਨਮੀ ਰੇਟ 5.12 ਦਾ ਰਿਹਾ। ਬਰਿੰਦਰ ਸਰਾਂ ਨੇ ਵਿਕਟ ਤਾਂ ਹਾਸਿਲ ਕੀਤੇ ਹੀ, ਨਾਲ ਹੀ ਇਸ ਗੇਂਦਬਾਜ਼ ਦੇ ਖਿਲਾਫ ਰਨ ਬਣਾਉਣਾ ਵੀ ਜ਼ਿੰਬਾਬਵੇ ਦੇ ਬੱਲੇਬਾਜਾਂ ਲਈ ਸਿਰ ਦਰਦ ਸਾਬਿਤ ਹੋਇਆ।

8

ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ 'ਚ ਬਰਿੰਦਰ ਸਰਾਂ ਨੂੰ ਮੈਨ ਆਫ ਦ ਸੀਰੀਜ਼ ਚੁਣਿਆ ਗਿਆ। ਬਰਿੰਦਰ ਨੇ ਟੀ-20 ਮੈਚਾਂ 'ਚ ਦਮਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟ ਹਾਸਿਲ ਕੀਤੇ। ਬਰਿੰਦਰ ਨੂੰ ਦੂਜੇ ਅਤੇ ਤੀਜੇ ਟੀ-20 ਮੈਚ 'ਚ ਖੇਡਣ ਦਾ ਮੌਕਾ ਮਿਲਿਆ। ਦੋਨੇ ਹੀ ਮੈਚਾਂ 'ਚ ਬਰਿੰਦਰ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਜ਼ਿੰਬਾਬਵੇ ਦੇ ਬੱਲੇਬਾਜਾਂ ਲਈ ਮੁਸ਼ਕਿਲ ਸਾਬਿਤ ਹੋਇਆ।

  • ਹੋਮ
  • Photos
  • ਖ਼ਬਰਾਂ
  • ਜ਼ਿੰਬਾਬਵੇ ਖਿਲਾਫ ਛਾ ਗਿਆ ਬਰਿੰਦਰ
About us | Advertisement| Privacy policy
© Copyright@2026.ABP Network Private Limited. All rights reserved.