ਵੇਖੋ ਕਿਵੇਂ ਬਣੀ ਦੁਨੀਆ ਦੀ ਸਭ ਤੋਂ ਸਿੱਧੀ ਰੇਲ ਸੁਰੰਗ
ਏਬੀਪੀ ਸਾਂਝਾ | 08 Nov 2016 03:33 PM (IST)

1
ਇਸ ਨੂੰ ਦੁਨੀਆ ਦੀ ਸਭ ਤੋਂ ਸਿੱਧੀ ਟਨਲ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਪਾਰ ਕਰਨ ਲਈ ਰੇਲ ਨੂੰ ਢਾਈ ਮਿੰਟ ਦਾ ਸਮਾ ਲੱਗਦਾ ਹੈ।
2
ਸੁਰੰਗ ਦੀ ਖੁਦਾਈ ਦੌਰਾਨ ਕਰਨਲ ਬੜੋਗ ਤੋਂ ਗਲਤੀ ਵੀ ਹੋਈ ਸੀ ਜਿਸ ਦੇ ਲਈ ਉਸ ਨੂੰ ਬ੍ਰਿਟਿਸ ਸਰਕਾਰ ਨੇ ਇੱਕ ਰੁਪਏ ਜੁਰਮਾਨਾ ਵੀ ਲਗਾਇਆ।
3
ਯੂਨੈਸਕੋ ਦੇ ਵਿਸ਼ਵ ਹੈਰੀਟੇਜ ਸਾਈਟ ਵਿੱਚ ਸ਼ਾਮਲ ਕਾਲਕਾ-ਸ਼ਿਮਲਾ ਰੇਲਵੇ ਲਾਈਨ ਉਤੇ ਬਣੀ ਬੜੋਗ ਸੁਰੰਗ ਦਾ ਇਤਿਹਾਸ ਕਾਫੀ ਪੁਰਾਣਾ ਹੈ।
4
ਇਸ ਗੱਲ ਨੂੰ ਲੈ ਕੇ ਬੜੋਗ ਕਾਫੀ ਪ੍ਰੇਸ਼ਾਨ ਸੀ ਅਤੇ ਉਸ ਨੇ ਟਨਲ ਦੇ ਨੇੜੇ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
5
ਇਸ ਦੇ ਨਿਰਮਾਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਅੰਗਰੇਜਾਂ ਨੂੰ ਕਰਨਾ ਪਿਆ ਸੀ।
6
ਕਾਲਕਾ ਤੋਂ 41 ਕਿਲੋਮੀਟਰ ਦੂਰ ਹੈ ਬੜੋਗ ਰੇਲਵੇ ਸਟੇਸ਼ਨ, ਇਸ ਥਾਂ ਉਤੇ ਇਹ ਸੁਰੰਗ ਬਣੀ ਹੋਈ ਹੈ।
7
ਇਸ ਸੁਰੰਗ ਦਾ ਨਾਮ ਬ੍ਰਿਟਿਸ ਇੰਜਨੀਅਰ ਕਰਨਲ ਬੜੋਗ ਦੇ ਨਾਮ ਉਤੇ ਰੱਖਿਆ ਗਿਆ ਸੀ।
8
ਇਸ ਸੁਰੰਗ ਨੂੰ ਟਨਲ ਨੰਬਰ 33 ਆਖਿਆ ਜਾਂਦਾ ਹੈ। ਇਸ ਸੁਰੰਗ ਦੀ ਲੰਬਾਈ 1143.61 ਮੀਟਰ ਹੈ।