✕
  • ਹੋਮ

ਅਕਾਲੀਆਂ ਦਾ ਸਟਿੱਕਰ ਲੱਗੀ ਫਾਰਚੂਨਰ ਹੋਈ ਲੋਕਾਂ ਦੇ ਗੁੱਸੇ ਦਾ ਸ਼ਿਕਾਰ

ਏਬੀਪੀ ਸਾਂਝਾ   |  07 Feb 2017 09:55 AM (IST)
1

ਕਥਿਤ ਅਕਾਲੀ ਦਲ ਆਗੂ ਦੀ ਫਾਰਚੂਨਰ ਗੱਡੀ ਲੋਕਾਂ ਨੇ ਕੀਤੀ ਤਹਿਸ ਨਹਿਸ। ਖਬਰ ਬਠਿੰਡਾ ਤੋਂ ਹੈ। ਜਿੱਥੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ‘ਪੰਜਾਬ ਪੰਜਾਬੀਆਂ ਦਾ’ ਸਟਿੱਕਰ ਲੱਗੀ ਫਾਰਚੂਨਰ ਸਵਾਰ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਕੁੱਝ ਸੱਟਾਂ ਲੱਗੀਆਂ । ਹਾਦਸੇ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕਾਂ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਨਸ਼ੇ ਦੀ ਹਾਲਤ ‘ਚ ਇਸ ਵਿਅਕਤੀ ਦੀ ਖੂਬ ਭੁਗਤ ਸਵਾਰੀ। ਗੁੱਸੇ ‘ਚ ਆਏ ਲੋਕਾਂ ਨੇ ਫਾਰਚੂਨਰ ਗੱਡੀ ਨੂੰ ਬੁਰੀ ਤਰਾਂ ਤੋੜ ਭੰਨ ਦਿੱਤਾ।

2

3

4

ਜਾਣਕਾਰੀ ਮੁਤਾਬਕ ਲੁਧਿਆਣਾ ਨੰਬਰ ਫਾਰਚੂਨਰ ਗੱਡੀ ਨੂੰ ਸੰਦੀਪ ਸਿੰਘ ਚਲਾ ਰਿਹਾ ਸੀ। ਚਸ਼ਮਦੀਦਾਂ ਮੁਤਾਬਕ ਨਸ਼ੇ ਦੀ ਹਾਲਤ ‘ਚ ਸੰਦੀਪ ਨੇ ਆਪਣੀ ਤੇਜ ਰਫਤਾਰ ਫਾਰਚੂਨਰ ਨਾਲ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ।

5

ਇਸ ਦੌਰਾਨ ਮੋਟਰਸਾਈਕਲ ਸਵਾਰ ਬਲਜੀਤ ਸਿੰਘ ਤਾਂ ਪਾਸੇ ਜਾ ਡਿੱਗਾ ਪਰ ਮੋਟਰਸਾਈਕਲ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਗੱਡੀ ਦੇ ਅੱਗੇ ਫਸ ਗਏ। ਪਰ ਨਸ਼ੇ ‘ਚ ਟੁੱਲ ਸੰਦੀਪ ਗੱਡੀ ਰੋਕਣ ਦੀ ਥਾਂ ਕਾਫੀ ਦੂਰ ਤੱਕ ਔਰਤ ਅਤੇ ਮੋਟਰਸਾਈਕਲ ਨੂੰ ਨਾਲ ਹੀ ਘਸੀਟਦਾ ਲੈ ਗਿਆ।

6

ਖਬਰ ਅਜੇ ਖਤਮ ਨਹੀਂ ਹੈ। ਇਸ ਤੋਂ ਬਾਅਦ ਲੋਕਾਂ ਦੀ ਨਜਰ ਪਿਆ ਗੱਡੀ ‘ਤੇ ਲੱਗਾ ਸਟਿੱਕਰ, ‘ਪੰਜਾਬ ਪੰਜਾਬੀਆਂ ਦਾ’ ਇਸ ‘ਤੇ ਸੁਖਬੀਰ ਬਾਦਲ ਦੀ ਤਸਵੀਰ ਤੇ ਤੱਕੜੀ ਚੋਣ ਨਿਸ਼ਾਨ ਨਜਰ ਆ ਰਿਹਾ ਸੀ, ਬੱਸ ਫਿਰ ਕੀ ਸੀ ਭੜਕੀ ਭੀੜ ਨੇ ਸਾਰਾ ਗੁੱਸਾ ਫਾਰਚੂਨਰ ‘ਤੇ ਕੱਡਿਆ।

7

ਆਖਰ ਕੁੱਝ ਲੋਕਾਂ ਨੇ ਗੱਡੀ ਨੂੰ ਅੱਗੇ ਤੋਂ ਘੇਰ ਕੇ ਰੋਕਿਆ। ਤੁਰੰਤ ਜਖਮੀ ਔਰਤ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ।

8

ਪਰ ਪਹਿਲਾਂ ਹਾਦਸੇ ਨੂੰ ਅੰਜਾਮ ਦੇਣ ਅਤੇ ਫਿਰ ਫਰਾਰ ਹੋਣ ਦੀ ਕੋਸ਼ਿਸ਼ ‘ਚ ਇੱਕ ਔਰਤ ਦੀ ਜਾਨ ਨਾਲ ਖੇਡਣ ਵਾਲੇ ਫਾਰਚੂਨਰ ਸਵਾਰ ਸੰਦੀਪ ਦੀ ਭੁਗਤ ਸਵਾਰਨੀ ਅਜੇ ਬਾਕੀ ਸੀ। ਲੋਕਾਂ ਨੇ ਤੁਰੰਤ ਉਸ ਨੂੰ ਗੱਡੀ ‘ਚੋਂ ਬਾਹਰ ਕੱਢਿਆ ਤੇ ਪੁਲਿਸ ਆਉਣ ਤੱਕ ਉਸ ਦੀ ਖੂਬ ਸੇਵਾ ਕੀਤੀ। ਆਖਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਉਸ ਨੂੰ ਆਪਣੇ ਨਾਲ ਲੈ ਗਈ।

9

ਕਦੇ ਇੱਟਾਂ ਕਦੇ ਪੱਥਰ ਬੱਸ ਜੋ ਵੀ ਹੱਥ ਆਇਆ ਗੱਡੀ ‘ਤੇ ਜਾ ਵਰਿਆ। ਆਖਰ ਲੋਕਾਂ ਨੇ ਫਾਰਚੂਨਰ ਦੀਆਂ ਪਲਟੀਆਂ ਤੱਕ ਲਵਾ ਕੇ ਹੀ ਦਮ ਲਿਆ।

  • ਹੋਮ
  • Photos
  • ਖ਼ਬਰਾਂ
  • ਅਕਾਲੀਆਂ ਦਾ ਸਟਿੱਕਰ ਲੱਗੀ ਫਾਰਚੂਨਰ ਹੋਈ ਲੋਕਾਂ ਦੇ ਗੁੱਸੇ ਦਾ ਸ਼ਿਕਾਰ
About us | Advertisement| Privacy policy
© Copyright@2026.ABP Network Private Limited. All rights reserved.