ਬਠਿੰਡੇ ਵਾਲੇ ਦਾ ਹੁਨਰ, ਲਿਮਕਾ ਬੁੱਕ ਦੇ ਨਾਲ ਕਈ ਰਿਕਾਰਡ ਕਰ ਚੁੱਕਾ ਆਪਣੇ ਨਾਂ
ਆਕਾਸ਼ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਤੇ ਪਸਾਰ ਕਰਨ ਲਈ ਕੁੱਝ ਕਰਨ ਦੀ ਇੱਛਾ ਰੱਖਦਾ ਹੈ। ਜਿਸ ਵਿੱਚ ਉਸ ਨੂੰ ਪਰਿਵਾਰ ਦਾ ਪੂਰਾ ਸਾਥ ਮਿਲ ਰਿਹਾ ਹੈ।
ਆਕਾਸ਼ ਨੇ ਬਹੁਤ ਸਾਰੇ ਲੇਖਕਾਂ ਨੂੰ ਕਿਤਾਬਾਂ ਦੇ ਮਾਡਲ ਵੀ ਤਿਆਰ ਕਰਕੇ ਦਿੱਤੇ ਹਨ। ਆਕਾਸ਼ ਖੇਡਾਂ ਵਿੱਚ ਵੀ ਰੁੱਚੀ ਰੱਖਦਾ ਹੈ ਅਤੇ ਮੋਬਾਇਲ ਫੌਨ ਦੀ ਵਰਤੋਂ ਵੀ ਨਹੀਂ ਕਰਦਾ।
ਆਕਾਸ਼ ਇੰਡੀਆ ਬੁੱਕ ਆਫ ਰਿਕਾਡਸ ਵਿੱਚ ਵੀ ਆਪਣੀ ਕਲਾ ਨਾਲ ਨਾਮ ਦਰਜ ਕਰਵਾ ਚੁੱਕਾ ਹੈ।
ਇਸ ਤੋਂ ਇਲਾਵਾ ਆਕਾਸ਼ ਮਲਕਾਣਾ ਨੇ ਪੈੱਨਸਲ ਦੇ ਸਿੱਕੇ 'ਤੇ ਵੀ ਮਾਡਲ ਤਿਆਰ ਕੀਤੇ ਹਨ ਅਤੇ ਸਿੱਕੇ 'ਤੇ ਤਿਆਰ ਕੀਤੀ ਰੇਲ ਗੱਡੀ ਲਈ ਉਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਡਸ ਵਿੱਚ ਦਰਜ ਹੋ ਚੁੱਕਾ ਹੈ।
ਘਰ ਵਿੱਚ ਲੱਕੜ ਦਾ ਕੰਮ ਹੋਣ ਕਰਕੇ ਉਹ ਕੁੱਝ ਨਾ ਕੁਝ ਤਿਆਰ ਕਰਦਾ ਰਹਿੰਦਾ ਸੀ ਤੇ ਉਸ ਦਾ ਸ਼ੌਕ ਹੁਣ ਜਨੂੰਨ ਵਿੱਚ ਬਦਲ ਗਿਆ ਹੈ। ਆਕਾਸ਼ ਨੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਅਤੇ ਅਗਲੀ ਪੀੜ੍ਹੀ ਨੂੰ ਸੱਭਿਆਚਾਰ ਪ੍ਰਤੀ ਜਾਣੂ ਕਰਾਉਣ ਲਈ ਚਾਟੀ-ਮਧਾਣੀ, ਦੋ ਮੰਜੇ ਜੋੜ ਕੇ ਸਪੀਕਰ, ਗੱਡਾ ,ਚਰਖਾ, ਫੱਟੀ, ਪੱਖੀ ਤੇ ਹੋਰ ਸਾਮਾਨ ਨੂੰ ਆਪਣੀ ਕਲਾ ਨਾਲ ਤਿਆਰ ਕੀਤਾ ਹੈ।
ਹੁਣ ਆਕਾਸ਼ ਆਪਣਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰ ਰਿਹਾ ਹੈ। ਮਿਸਤਰੀ ਪਰਿਵਾਰ ਨਾਲ ਸਬੰਧਤ ਆਕਾਸ਼ ਮਲਕਾਣਾ ਨੂੰ ਬਚਪਣ ਤੋਂ ਹੀ ਮਾਡਲ ਤਿਆਰ ਕਰਨ ਦਾ ਸ਼ੌਂਕ ਸੀ।
ਇਸ ਦੇ ਨਾਲ ਹੀ ਪੈੱਨਸਲ ਦੇ ਸਿੱਕੇ 'ਤੇ ਵੀ ਉਸ ਨੇ ਕਈ ਤਰ੍ਹਾਂ ਦੇ ਮਾਡਲ ਬਣਾਏ ਹਨ, ਜਿਸ ਲਈ ਆਕਾਸ਼ ਦਾ ਨਾਂ ਲਿਮਕਾ ਬੁੱਕ ਆਫ ਰਿਕਾਡਸ ਤੇ ਇੰਡੀਆ ਬੁੱਕ ਆਫ ਰਿਕਾਡਸ ਵਿੱਚ ਦਰਜ ਹੋ ਚੁੱਕਾ ਹੈ।
ਬਠਿੰਡਾ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦਾ ਨੌਜਵਾਨ ਵੱਖਰਾ ਹੀ ਸ਼ੌਕ ਰੱਖਦਾ ਹੈ। ਉਸ ਨੇ ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਛੋਟੇ-ਛੋਟੇ ਮਾਡਲ ਤਿਆਰ ਕੀਤੇ ਹਨ।