ਪੱਕੇ ਹੋਣ ਲਈ ਅਧਿਆਪਕਾਂ ਨੇ ਲਾਈ ਜਾਨ ਦੀ ਬਾਜੀ, ਦੇਖੋ ਤਸਵੀਰਾਂ
ਤਿੰਨ ਅਧਿਆਪਕਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹਨਾਂ ਹਾਲਤ ਗੰਭੀਰ ਬਣੀ ਹੋਈ ਹੈ।
ਬਠਿੰਡਾ ‘ਚ EGS ਅਧਿਆਪਕਾਂ ਵੱਲੋਂ ਅੱਜ ਬਠਿੰਡਾ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਭਰ ਦੇ ਠੇਕੇ ‘ਤੇ ਭਰਤੀ ਈਜੀਐਸ ਅਧਿਆਪਕਾਂ ਵੱਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਬਠਿੰਡਾ ਮਾਨਸਾ ਆਈਟੀਆਈ ਪੁੱਲ ‘ਤੇ ਦੁਪਹਿਰ ਦਾ ਹੀ ਧਰਨਾ ਲਾਇਆ ਹੋਇਆ ਹੈ।
ਪ੍ਰਸਾਸਨ ਵੱਲੋਂ ਕੋਈ ਵੀ ਭਰੋਸਾ ਨਾ ਮਿਲਣ ‘ਤੇ 4 ਅਧਿਆਪਕਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋ ਅਧਿਆਪਕਾਂ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਤੇ 2 ਟੀਚਰਾਂ ਪੁੱਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ।
ਈਜੀਐਸ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਸਾਲ 2009-2010 ਵਿੱਚ ਅਧਿਆਪਕਾ ਨੂੰ ਠੇਕੇ ‘ਤੇ ਭਰਤੀ ਕੀਤੀ ਗਿਆ ਸੀ। ਸਰਕਾਰ ਦੇ ਭਰੋਸੇ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਵੱਲੋਂ ਈਟੀਟੀ ਦੀ ਡਿਗਰੀ ਵੀ ਕੀਤੀ ਗਈ। ਬਾਵਜੂਦ ਇਸਦੇ ਅਜੇ ਤੱਕ ਸਰਕਾਰ ਵੱਲੋਂ ਇਨਾਂ ਨੂੰ ਪੱਕੇ ਨਹੀਂ ਕੀਤਾ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਇਜ ਹੈ ਪਰ ABP ਸਾਂਝਾ ਇਹ ਅਪੀਲ ਕਰਦਾ ਹੈ ਕਿ ਮੰਗਾਂ ਮਨਵਾਉਣ ਲਈ ਆਪਣੀ ਜਾਨ ਦੇ ਦੁਸ਼ਮਣ ਨਾ ਬਣੋ।