ਭਾਰਤ ਦੀਆਂ ਖ਼ੂਬਸੂਰਤ ਬੀਚ, ਜੇ ਇੱਥੇ ਨਹੀਂ ਗਏ ਤਾਂ ਕਿਤੇ ਨਹੀਂ ਗਏ
ਏਬੀਪੀ ਸਾਂਝਾ | 09 May 2018 06:29 PM (IST)

1
ਰਿਸ਼ੀਕੋਂਡਾ ਬੀਚ: ਇਹ ਬੀਚ ਵਾਟਰ ਸਪੋਰਟਸ ਦੇ ਚਾਹਵਾਨਾਂ ਲਈ ਮਸ਼ਹੂਰ ਹੈ। ਇਹ ਵਿਸ਼ਾਖਾਪਟਨਮ ਪੋਰਟ ਤੋਂ 8 ਕਿਲੋਮੀਟਰ ਦੂਰ ਹੈ।
2
ਪੂਰੀ ਬੀਚ: ਇਹ ਬੀਚ ਭੁਵਨੇਸ਼ਵਰ ਤੋਂ 65 ਕਿਲੋਮੀਟਰ ਦੂਰ ਹੈ। ਇਸ ਜਗ੍ਹਾ ਨੂੰ ਹਿੰਦੂਆਂ ਦੇ ਪਵਿੱਤਰ ਸਥਾਨ ਵਜੋਂ ਪੂਜਿਆ ਜਾਂਦਾ ਹੈ।
3
ਮਿਰਾਮਰ ਬੀਚ: ਪੰਜਿਮ ਵਿੱਚ ਸਥਿਤ ਦੋ ਬੀਚਾਂ ’ਚੋਂ ਇੱਕ ਇਹ ਬੀਚ ਬਹੁਤ ਹੀ ਖ਼ੂਬਸੂਰਤ ਹੈ।
4
ਮਰਾਰੀ ਬੀਚ: ਇਹ ਬੀਚ ਵੀ ਕੇਰਲਾ ਵਿੱਚ ਹੀ ਹੈ। ਇਸ ਨੂੰ ਵੀ ਰੋਮਾਂਟਿਕ ਥਾਵਾਂ ’ਚੋਂ ਇੱਕ ਮੰਨਿਆ ਜਾਂਦਾ ਹੈ।
5
ਕੋਵਲਮ ਬੀਚ: ਇਹ ਕੇਰਲਾ ਦਾ ਸਭ ਤੋਂ ਮਕਬੂਲ ਬੀਚ ਹੈ। ਭਾਰਤੀਆਂ ਲਈ ਇਸ ਨੂੰ ਖ਼ਾਸ ਤੌਰ ’ਤੇ ਹਨੀਮੂਨ ਡੈਸਟੀਨੇਸ਼ਨ ਮੰਨਿਆ ਜਾਂਦਾ ਹੈ।
6
ਗਿਰਗਾਂਵ ਚੌਪਾਟੀ: ਇਹ ਬੀਚ ਉੱਤਰ ਮੁੰਬਈ ਵਿੱਚ ਹੈ। ਇੱਥੇ ਕਈ ਫੂਡ ਸਟਾਲ ਲੱਗੇ ਮਿਲਦੇ ਹਨ। ਇੱਥੇ ਗਏ ਬਿਨ੍ਹਾਂ ਮੁੰਬਈ ਦਾ ਟੂਰ ਅਧੂਰਾ ਮੰਨਿਆ ਜਾਂਦਾ ਹੈ।
7
ਚੰਡੀਗੜ੍ਹ: ਭਾਰਤ ਦੇ ਗੋਆ ਬੀਚ ਬਾਰੇ ਤਾਂ ਹਰ ਕੋਈ ਜਾਣਦਾ ਹੈ, ਪਰ ਗੋਆ ਤੋਂ ਇਲਾਵਾ ਮੁਲਕ ’ਚ ਹੋਰ ਵੀ ਬਹੁਤ ਖ਼ੂਬਸੂਰਤ ਬੀਚ ਮੌਜੂਦ ਹਨ।