ਬੇਹੱਦ ਖ਼ੂਬਸੂਰਤ ਕਰੀਨਾ ਤੇ ਸੈਫ ਦਾ ਨਵਾਂ ਘਰ, ਦੇਖੋ ਸ਼ਾਨਦਾਰ ਤਸਵੀਰਾਂ
ਹਾਲ ਹੀ 'ਚ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ' ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਕਰੀਨਾ ਦੇ ਨਾਲ ਉਸ ਦੀ ਭੈਣ ਕਰਿਸ਼ਮਾ, ਮਲਾਇਕਾ ਅਰੋੜਾ, ਅਮੂ ਅਰੋੜਾ ਤੇ ਮੱਲਿਕਾ ਭੱਟ ਨਜ਼ਰ ਆ ਰਹੇ ਹਨ।
ਇਸ ਤਸਵੀਰ 'ਚ ਸੈਫ ਤੇ ਕਰੀਨਾ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਥੇ ਹੀ ਬੇਬੀ ਤੈਮੂਰ ਆਪਣੀ ਮਾਂ ਤੇ ਪਿਤਾ ਨੂੰ ਨੇੜੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਕਰੀਨਾ ਨੇ ਬੇਬੀ ਤੈਮੂਰ ਤੇ ਪਤੀ ਸੈਫ ਅਲੀ ਖਾਨ ਨਾਲ ਸੈਲਫੀ ਵੀ ਸ਼ੇਅਰ ਕੀਤੀ। ਤਿੰਨੋਂ ਇਸ ਫੋਟੋ 'ਚ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਕਰੀਨਾ ਕਪੂਰ ਨੇ ਨਵੇਂ ਘਰ ਦੇ ਦਰਵਾਜ਼ੇ ਦੀ ਪਹਿਲੀ ਲੁੱਕ ਸਾਂਝੀ ਕੀਤੀ। ਘਰ ਦਾ ਦਰਵਾਜ਼ਾ ਵੇਖਣ 'ਚ ਬਹੁਤ ਡਿਸੈਂਟ ਲੱਗ ਰਿਹਾ ਹੈ। ਇਸ ਦੇ ਨਾਲ ਹੀ ਘਰ ਦੇ ਬਾਹਰ ਦਾ ਨਜ਼ਾਰਾ ਵੀ ਕਾਫ਼ੀ ਖੂਬਸੂਰਤ ਲੱਗ ਰਿਹਾ ਹੈ।
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣਾ ਪੁਰਾਣਾ ਘਰ ਛੱਡ ਕੇ ਨਵੇਂ ਘਰ 'ਚ ਸ਼ਿਫਟ ਹੋ ਗਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਨਵੇਂ ਘਰ ਦੀਆਂ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਲਿਖਿਆ, ਨਵੀਂ ਸ਼ੁਰੂਆਤ ਦਾ ਦਰਵਾਜ਼ਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਬੇਬੀ ਤੈਮੂਰ ਤੇ ਪਾਪਾ ਸੈਫ ਅਲੀ ਖਾਨ ਵੀ ਮਸਤੀ ਕਰਦੇ ਦਿਖਾਈ ਦੇ ਰਹੇ ਹਨ।